ਪੰਨਾ:Book of Genesis in Punjabi.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੮ਪਰਬ]

ਜਾਤ੍ਰਾ

੧੯੫

ਪਰਜਾ ਉੱਤੇ, ਅਤੇ ਤੇਰੇ ਤੰਦੂਰਾਂ, ਅਤੇ ਤੇਰੇ ਆਟਾ ਗੁੰਨਣ ਦੇ ਕੁਨਾਲੀਆਂ ਵਿਚ ਆਉਣਗੇ।ਅਤੇ ਡੱਡੂ ਤੇਰੇ, ਅਤੇ ਤੇਰੀ ਪਰਜਾ, ਅਤੇ ਤੇਰੇ ਸਭਨਾਂ ਚਾਕਰਾਂ ਉਤੇ ਚੜਨਗੇ।ਅਤੇ ਪ੍ਰਭੁ ਨੈ ਮੂਸਾ ਨੂੰ ਕਿਹਾ, ਜੋ ਹਾਰੂਨ ਨੂੰ ਆਖ, ਜੋ ਆਪਣਾ ਹੱਥ ਆਸੇ ਸਣੇ, ਨਹਿਰਾਂ ਅਤੇ ਦਰਿਆਵਾਂ ਅਤੇ ਤਲਾਵਾਂ ਉਤੇ ਪਸਾਰ, ਅਤੇ ਡੱਡੂਆਂ ਨੂੰ ਮਿਸਰ ਦੇਸ ਵਿਚ ਕੱਢ।ਸੋ ਹਾਰੂਨ ਨੈ ਮਿਸਰ ਦੇ ਪਾਣੀਆਂ ਉਤੇ ਹੱਥ ਪਸਾਰਿਆ; ਅਤੇ ਡੱਡੂਆਂ ਨੈ ਨਿੱਕਲਕੇ ਮਿਸਰ ਦੀ ਧਰਤੀ ਢੱਕ ਲਈ।ਅਤੇ ਜਾਦੂਗਰਾਂ ਨੈ ਬੀ ਆਪਣੇ ਜੁਗਤਾਂ ਤੇ ਤਿਹਾ ਹੀ ਕੀਤਾ,ਅਤੇ ਮਿਸਰ ਦੀ ਧਰਤੀ ਉਪੁਰ ਡੱਡੂ ਝੜਾਏ।ਤਦ ਫਿਰਊਨ ਨੈ ਮੂਸਾ ਅਤੇ ਹਾਰੂਨ ਤਾਈਂ ਸੱਦਿਆ, ਅਤੇ ਕਿਹਾ, ਪ੍ਰਭੁ ਦੇ ਅਗੇ ਬੇਨਤੀ ਕਰੋ, ਜੋ ਉਹ ਡੱਡੂਆਂ ਨੂੰ ਮੇ ਤੇ ਅਤੇ ਮੇਰੀ ਪਰਜਾ ਥੀਂ ਹਟਾਵੇ;ਅਤੇ ਮੈਂ ਉਨਾਂ ਲੋਕਾਂ ਨੂੰ ਤੋਰ ਦਿਆਂਗਾ, ਜੋ ਪ੍ਰਭੁ ਦੇ ਅਗੇ ਬਲ ਦਾਨ ਕਰਨ।ਮੂਸਾ ਨੈ ਫਿਰਊਨ ਨੂੰ ਕਿਹਾ, ਤੂੰ ਮੇਰੇ ਉਤੇ ਵਡਿਆਈ ਕਰੀਂ; ਤੇਰੇ ਲਈ, ਅਤੇ ਤੇਰੇ ਚਾਕਰਾਂ, ਅਤੇ ਤੇਰੀ ਪਰਜਾ ਦੇ ਲਈ ਮੈਂ ਕਿਸ ਵੇਲੇ ਬੇਨਤੀ ਕਰਾਰ, ਜੋ ਡੱਡੂ ਤੇ ਤੇ ਅਤੇ ਤੇਰੇ ਘਰਾਂ ਤੇ ਹਟਾਏ ਜਾਣ, ਅਤੇ ਦਰਿਆਉ ਵਿਚ ਹੀ ਰਹਿਣ।ਉਹ ਬੋਲਿਆ ਜੋ ਕੱਲ।ਤਦ ਓਨ ਕਿਹਾ, ਇਸੇ ਤਰਾਂ ਹੋਵੇਗਾ; ਤਾਂ ਤੂੰ ਜਾਂਣੇ ,ਜੋ ਪ੍ਰਭੁ, ਸਾਡੇ ਪਰਮੇਸੁਰ ਵਾਗੂੰ, ਕੋਈ ਨਹੀਂ ਹੈ।ਅਤੇ ਡੱਡੂ ਤੈ ਨੂੰ, ਅਤੇ ਤੇਰੇ ਘਰਾਂ ਨੂੰ, ਅਤੇ ਚਾਕਰਾਂ ਅਤੇ ਤੇਰੀ ਪਰਜਾ ਨੂੰ ਛੱਡ ਦੇਣਗੇ; ਨਿਰੇ ਦਰਿਆਉ ਹੀ ਵਿਚ ਰਿਹਾ ਕਰਨਗੇ।ਫੇਰ ਮੂਸਾ ਨੈ ਪ੍ਰਭੁ ਦੇ ਅਗੇ ਉਨਾਂ ਡੱਡੂਆਂ ਦੇ ਕਾਰਨ, ਜੋ