ਪੰਨਾ:ਧੁਪ ਤੇ ਛਾਂ.pdf/8

ਵਿਕੀਸਰੋਤ ਤੋਂ
(ਪੰਨਾ:Dhup te chan.pdf/8 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

(੮)

ਪਹਾੜਾਂ ਵੱਲ ਘੁੰਮਣ ਗਿਆ ਸਾਂ । ਓਦੋਂ ਮਾਂ ਅਜੇ ਜੀਊਂਦੀ ਸੀ ਉਹ ਵੀ ਨਾਲ ਸੀ । ਇਕ ਦਿਨ ਵੈਸ਼ਨਵੀਆਂ ਦਾ ਇਕ ਦਲ ਗੀਤ ਗਾਂਦਾ ਜਾ ਰਿਹਾ ਸੀ, ਪਹਿਲੇ ਦਿਨ ਮੈਂ ਤੈਨੂੰ ਉਹਨਾਂ ਨਾਲ ਦੇਖਿਆ ਸੀ । ਨਵੀਂ ਨਵੀਂ ਉਠ ਰਹੀ ਜਵਾਨੀ ਦੇ ਦਿਨਾਂ ਵਿੱਚ, ਦੁਨੀਆਂ ਐਹੋ ਜਹੀ ਸੁਹਣੀ ਦਿੱਸਣ ਲਗ ਪੈਂਦੀ ਹੈ ਕਿ ਆਪਣੇ ਆਪ ਪਾਸੋਂ ਵੀ ਉਸਦਾ ਪੂਰਾ ਪੂਰਾ ਮਜ਼ਾ ਨਹੀਂ ਲੁਟਿਆ ਜਾ ਸਕਦਾ, ਦੋਵੇਂ ਅੱਖਾਂ ਮਨ ਦਾ ਹੀ ਸਰੂਪ ਹੁੰਦੀਆਂ ਹਨ । ਇਹ ਅੱਖਾਂ ਕਿੰਨੀਆਂ ਸੁੰਦਰ ਤੇ ਚੈਂਚਲ ਹਾਰੀਆਂ ਹੁੰਦੀਆਂ ਹਨ, ਦਸ ਨਹੀਂ ਸਕਦਾ ਇਹ ਕੀ, ਸ਼ਰਮਾਂ ਤੂੰ ਰੋ ਰਹੀ ਏਂ?

ਸ਼ਰਮਾ-ਨਹੀਂ ਤੁਸੀਂ ਆਖੀ ਜਾਓ!
ਯਗ ਦੱਤ-ਸਭੋ ਤੇਰ੍ਹਾਂ ਸਾਲਾਂ ਦੀ ਵੈਸ਼ਵਨ ਸਾਧਨੀ ਸੀ । ਤੇਰੇ ਹੱਥ ਵਿਚ ਤੰਬੂਰਾ ਸੀ ਤੇ ਤੂੰ ਗੀਤ ਗਾ ਰਹੀ ਸੀ ।
ਸ਼ਰਮਾ-ਜਾਓ ਜੀ ਝੂਠ ਨ ਬੋਲੋ, ਮੈਂ ਕੀ ਗਾਉਂਦੀ ਸਾਂ?

ਯਗ ਦੱਤ-ਉਦੋਂ ਤਾਂ ਗਾਉਂਦੀ ਸੈਂ, ਹੁਣ ਭਾਵੇ ਭੁੱਲ ਗਿਆ ਹੋਵੇ । ਇਸਤੋਂ ਪਿਛੋਂ ਬੜੀਆਂ ਮੁਸ਼ਕਲਾਂ ਨਾਲ ਤੈਨੂੰ ਹਾਸਲ ਕੀਤਾ। ਤੂੰ ਇਕ ਬ੍ਰਾਹਮਣ ਦੀ ਬਾਲ, ਵਿਧਵਾ ਲੜਕੀ ਸੈਂ। ਤੇਰੀ ਮਾਂ ਭੀ ਤੀਰਥਾਂ ਤੋਂ ਫੇਰ ਘਰ ਨ ਮੁੜ ਸਕੀ । ਮੈਂ ਤੈਨੂੰ ਮਾਂ ਮਹਿਟਰ ਨੂੰ ਲਿਆ ਕੇ ਆਪਣੀ ਮਾਂ ਨੂੰ ਸੌਂਪ ਦਿੱਤਾ। ਉਹਨਾਂ ਤੈਨੂੰ ਛਾਤੀ ਨਾਲ ਲਾਕੇ ਪਾਲਿਆ ਤੇ ਫੇਰ ਮਰਨ ਵੇਲੇ ਮੈਨੂੰ ਹੀ ਵਾਪਸ ਦੇ ਗਈ ।