ਪੰਨਾ:ਫ਼ਿਲਮ ਕਲਾ.pdf/78

ਵਿਕੀਸਰੋਤ ਤੋਂ
(ਪੰਨਾ:Film kala.pdf/78 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਮੇਰੀ ਸਮਝ ਵਿਚ ਕੱਖ ਵੀ ਨਹੀਂ ਆ ਰਿਹਾ। ਆਖਰ ਮੈਂ ਕਿਹੜੇ ਗੋਰਖ ਧੰਦੇ ਵਿਚ ਫਸ ਗਈ ਹਾਂ। ਮੈਂ ਉਹਦਾ ਹਥ ਆਪਣੇ ਹਥ ਵਿਚ ਲੈਕੇ ਉਹਦੀ ਉਂਗਲ ਵਿਚ ਪਈ ਹਈਹੀਰਾ ਜੜਤ ਮੁੰਦਰੀ ਨਾਲ ਖੇਡਦੇ ਹੋਏ ਕਿਹਾ। ਉਸ ਨੇ ਝਟ ਹੀ ਉਹ ਮੁੰਦਰਾਂ ਲਾਹ ਕੇ ਮੇਰੀ ਉਂਗਲ ਵਿਚ ਪਾ ਦਿਤੀ ਤੇ ਬੋਲਿਆ --ਉਲਝਣ ਵਾਲੀ ਕੋਈ ਗਲ ਤਾਂ ਹੈ ਹੀ ਨਹੀਂ, ਮੈਂ ਤੇਰੇ ਨਾਲ ਵਿਆਹ ਕਰਨ ਦਾ ਨਿਸਚਾ ਕੀਤਾ ਹੈ ਤੇ ਤੂੰ ਇਨਕਾਰ ਨਹੀਂ ਕਰ ਸਕਦੀ।'

ਕਿਸ਼ੋਰ ਜੀ ਤੁਸੀ ਗਲਤੀ ਤੇ ਹੋ।' ਮੈਂ ਰਤਾ ਕੁ ਗੰਭੀਰ ਹੋ ਕੇ ਆਖਿਆ।

ਨਹੀਂ ਮੇਰੀ ਜਾਨ, ਮਿਸ ਪਟੋਲਾ, ਮੈਂ ਤੈਨੂੰ ਅਪਣਾ ਆਪ ਬਣਾ ਕੇ ਫਿਲਮੀ ਅਸਮਾਨ ਤੇ ਸਤਾਰਾ ਬਣਕੇ ਨਹੀਂ ਸਗੋ ਚੰਦ ਬਣਾ ਕੇ ਚਮਕਾਵਾਂਗਾ।' ਉਸ ਨੇ ਆਖਿਆ।

ਪਰ ਮੈਂ ਵਿਆਹੀ ਹੋਈ ਹਾਂ, ਕਰਤਾਰ ਸਿੰਘ ਭਲਾ ਮੈਨੂੰ ਕਿਉਂ ਛਡਣ ਲਗਾ ਅਤੇ ਮੈਂ ਉਸ ਨੂੰ ਕਿਉ ਛਡਾਗੀ।' ਮੈਂ ਕਿਹਾ ਅਤੇ ਇਸਦੇ ਉਤਰ ਵਿਚ ਉਹ ਖਿੜ ਖਿੜਾ ਕੇ ਹੱਸ ਪਿਆ।

ਮੈਂ ਤੁਹਾਡਾ ਮਤਲਬ ਨਹੀਂ ਸਮਝ ਸਕੀ।' ਮੈਂ ਆਖਿਆ, ਉਹਦਾ ਹਾਸਾ ਮੈਨੂੰ ਬਹੁਤ ਬੁਰੀ ਤਰਾਂ ਭੈ ਭੀਤ ਕਰ ਗਿਆ ਸੀ।

ਵੇਖ ਮਿਸ ਪਟੋਲਾ, ਅਸਾਡੇ ਵਿਚ ਹੁਣ ਕੁਝ ਵੀ ਲੁਕਵਾਂ ਨਹੀਂ ਰਹਿ ਗਿਆ। ਨਾਲ ਅਸੀਂ ਸਾਰਾ ਜੀਵਨ ਇਕੱਠਾ ਲੰਘਾਉਣਾ ਹੈ। ਇਸ ਲਈ ਮੈਂ ਤੇਨੂੰ ਭੁਲੇਖੇ ਵਿਚ ਨਹੀ ਰਖਾਂਗਾ। ਉਹਦੇ ਰਾਹੀ ਮੈਂ ਹੀ ਤੈਨੂੰ ਮੰਗਵਾਇਆ ਹੈ। ਕਿਸ਼ੋਰ ਨੇ ਇਕ ਨਵਾਂ ਇੰਕਸ਼ਾਫ ਮੇਰੇ ਸਾਹਮਣੇ ਕਰ ਦਿੱਤਾ ਤੇ ਮੈਂ ਉਹਦੇ ਮੂੰਹ ਵਲ ਵੇਖਦੀ ਹੀ ਰਹਿ ਗਈ।

‘ਤੁਸੀਂ ?

ਹਾਂ ਮਾਤਾ ਜੀ ਮਰਨ ਤੋਂ ਪਹਿਲਾ ਹੁਕਮ ਦੇ ਗਏ ਸਨ ਕਿ ਮੈਂ ਪੰਜਾਬੀ ਕੁੜੀ ਨਾਲ ਹੀ ਵਿਆਹ ਕਰਾਂ।

ਉਹਦੀ ਇਹ ਗਲ ਸੁਣਕੇ ਮਥ' ਬੈਠ ਰਹਿਣਾ ਔਖਾ ਹੋ ਗਿਆ।

76.