ਪੰਨਾ:Folk-tales of Bengal.djvu/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਲੀਮ. ਠੀਕ ਹੈ। ਮੈਂ ਪੁੱਛਾਂਗਾ, ਅਤੇ ਤੁਹਾਨੂੰ ਦੱਸਾਂਗਾ। ਹੁਣ, ਕਿਰਪਾ ਕਰਕੇ, ਮੈਨੂੰ ਮੇਰੇ ਕਬੂਤਰ ਦੇ ਦਿਉ।

ਦੂਓ ਮੈਂ ਇੱਕ ਸ਼ਰਤ ਤੇ ਦੇਵਾਂਗੀ। ਵਾਅਦਾ ਕਰੋ ਕਿ ਤੁਸੀਂ ਆਪਣੀ ਮਾਂ ਨੂੰ ਨਹੀਂ ਦੱਸੋਗੇ ਕਿ ਇਹ ਜਾਣਕਾਰੀ ਮੈਨੂੰ ਚਾਹੀਦੀ ਹੈ।

ਦਲੀਮ, ਮੈਂ ਵਾਅਦਾ ਕਰਦਾ ਹਾਂ। ਦੂਓ ਰਾਣੀ ਨੇ ਕਬੂਤਰ ਛੱਡ ਦਿੱਤੇ, ਅਤੇ ਦਲੀਮ, ਆਪਣੀ ਪਿਆਰੇ ਪੰਛੀ ਨੂੰ ਦੁਬਾਰਾ ਮਿਲਣ ਦੀ ਖੁਸ਼ੀ ਵਿੱਚ ਆਪਣੀ ਮਤਰੇਈ ਮਾਂ ਨਾਲ ਕੀਤੀ ਸਾਰੀ ਗੱਲ ਭੁੱਲ ਗਿਆ। ਅਗਲੇ ਦਿਨ, ਕਿਸੇ ਤਰਾਂ,ਕਬੂਤਰ ਫੇਰ ਦੂਓ ਰਾਣੀ ਦੇ ਕਮਰੇ ਵਿੱਚ ਆ ਗਏ। ਦਲੀਮ ਆਪਣੀ ਮਤਰੇਈ ਮਾਂ ਕੋਲ ਗਿਆ, ਜਿਸ ਨੇ ਉਸਨੂੰ ਲੋੜੀਂਦੀ ਜਾਣਕਾਰੀ ਲਈ ਪੁੱਛਿਆ। ਮੁੰਡੇ ਨੇ ਉਸੇ ਦਿਨ ਮਾਂ ਨੂੰ ਪੁੱਛਣ ਦਾ ਵਾਅਦਾ ਕੀਤਾ, ਅਤੇ ਕਬੂਤਰਾਂ ਦੀ ਰਿਹਾਈ ਲਈ ਬਹੁਤ ਭੀਖ ਮੰਗੀ। ਅਖੀਰ ਕਬੂਤਰ ਛੱਡ ਦਿੱਤੇ ਗਏ। ਖੇਡਣ ਤੋਂ ਬਾਅਦ, ਦਲੀਮ ਆਪਣੀ ਮਾਂ ਕੋਲ ਗਿਆ ਅਤੇ ਕਿਹਾ -"ਮਾਂ, ਕਿਰਪਾ ਕਰਕੇ ਮੈਨੂੰ ਦੱਸੋ ਕਿ ਮੇਰੀ ਜ਼ਿੰਦਗੀ ਕਿਸ ਵਿੱਚ ਹੈ।" "ਤੁਹਾਡਾ ਮਤਲਬ, ਬੱਚੇ?" ਮਾਂ ਨੇ ਬੱਚੇ ਦੇ ਅਸਧਾਰਨ ਸਵਾਲ ਤੇ ਹੈਰਾਨ ਹੁੰਦੇ ਹੋਏ ਪੁੱਛਿਆ।

"ਹਾਂ, ਮਾਂ, "ਬੱਚੇ ਨੂੰ ਦੁਬਾਰਾ ਕਿਹਾ, "ਮੈਂ ਸੁਣਿਆ ਹੈ ਕਿ ਇੱਕ ਪਵਿੱਤਰ ਫ਼ਕੀਰ ਨੇ ਤੁਹਾਨੂੰ ਦੱਸਿਆ ਹੈ ਕਿ ਮੇਰੀ ਜਿੰਦਗੀ ਕਿਸੇ ਚੀਜ਼ ਵਿੱਚ ਸਮਾਈ ਹੋਈ ਹੈ ਮੈਨੂੰ ਦੱਸੋ ਕਿ ਉਹ ਚੀਜ਼ ਕੀ ਹੈ।" " ਮੇਰੇ ਪਿਆਰੇ, ਮੇਰਾ ਖ਼ਜ਼ਾਨੇ, ਮੇਰੇ ਸੁਨਹਿਰੀ ਚੰਦ, ਐਸਾ ਅਸ਼ੁੱਭ ਸਵਾਲ ਨਾ ਪੁੱਛੋ। ਮੇਰੇ ਦੁਸ਼ਮਣਾਂ ਦੇ ਮੂੰਹ ਵਿੱਚ ਸਵਾਹ ਹੋਵੇ, ਤੇ ਮੇਰਾ ਦਲੀਮ ਹਮੇਸ਼ਾਂ ਜੀਵੇ।" ਮਾਂ ਨੇ ਕਿਹਾ। ਪਰ ਬੱਚੇ ਨੇ ਰਹੱਸ ਬਾਰੇ ਦੱਸੇ ਜਾਣ ਤੇ ਜ਼ੋਰ ਦਿੱਤਾ। ਓੁਸ ਨੇ ਕਿਹਾ ਜਦ ਤੱਕ ਉਸ ਨੂੰ ਜਾਣਕਾਰੀ ਨਹੀ ਮਿਲੇਗੀ ਉਹ ਕੁਝ ਵੀ ਖਾਏਗਾ ਪੀਏਗਾ ਨਹੀਂ।