ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/152

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/152 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੫੨

ਮੇਰੇ ਸਭ ਤੋਂ ਪਿਆਰੇ ਦੇਵਿੰਦਰ ਜੀਓ,

ਮੈਂ ਤੁਹਾਨੂੰ ਕਲ੍ਹ ਕੁਝ ਥੋੜੀ ਜਿਹੀ ਬੇ-ਰਖ਼ੀ ਨਾਲ ਖ਼ਤ ਲਿਖਿਆ ਸੀ, ਜਿਸ ਕਰ ਕੇ ਦਿਲ ਭਾਰਾ ਭਾਰਾ ਰਿਹਾ।

ਜਦੋਂ ਮੈਂ ਅਜ ਸ਼ਾਮ ਨੂੰ ਕਾਲਜੋਂ ਵਾਪਸ ਆ ਕੇ ਚਾਹ ਪੀਣ ਲਗੀ ਤਾਂ ਮੈਨੂੰ ਇਉਂ ਮਲੂਮ ਹੋਇਆ ਜਿਸ ਤਰ੍ਹਾਂ ਕਿਸੇ ਨੇ ਮੇਰੇ ਮੋਢੇ ਨੂੰ ਆ ਦਬਾਇਆ ਹੈ, ਤੇ ਕੰਨਾ `ਚ ਕੋਈ ਕਹਿ ਰਿਹਾ ਹੈ" ...... ਗੱਸੇ!... " ਮੈਂ ਮੁੜ ਕੇ ਦੇਖਿਆ ਤਾਂ ਬਿਨਾਂ ਦੀਵਾਰ ਦੇ ਹੋਰ ਕੁਝ ਨਾ ਦਿਸਿਆ ...।
ਮੇਰੇ ਦਿਲ ਤੇ ਤੁਹਾਡੀ ਇਕ ਤਸਵੀਰ ਉਕਰੀ ਹੋਈ ਹੈ ... ... ਜਿਹੜੀ ਜਦੋਂ ਮੇਰੇ ਖ਼ਿਆਲਾਂ ਦੀ ਰੌਸ਼ਨੀ ਨਾਲ ਤੇਜ਼ ਹੋ ਕੇ ਬਾਹਰ ਨਿਕਲਦੀ ਹੈ,ਤਾਂ ਹਰ ਪਾਸੇ ਤੁਹਾਡੀ ਸ਼ਕਲ ਦੇ ਝੌਲੇ ਜਿਹੇ ਪੈਣ ਲਗ ਜਾਂਦੇ ਹਨ, ਇਹ ਨਾ ਹੋਵੇ ਮੇਰੇ ਫੁੱਲਾਂ ਦੀਆਂ ਪੰਖੜੀਆਂ ਹੀ ਮੁਰਝਾ ਜਾਣ। ਉਦੋਂ ਮੇਰੇ ਦਿਲ ਦੇ ਬੂਟੇ ਨੂੰ ਪਾਣੀ ਦੇਣ ਦਾ ਕੀ ਫਾਇਦਾ ਹੋਵੇਗਾ?"
ਮੈਂ ਤੁਹਾਨੂੰ ਕਿਸ ਤਰ੍ਹਾਂ ਭਰੋਸਾ ਦੁਆਵਾਂ ਕਿ ਮੇਰੀ ਰਗ ਰਗ ਤੁਹਾਡੇ ਮਿਲਣ ਨੂੰ ਤੜਪੀ ਹੈ।
ਯਾਦ ਨਹੀਂ ਵਿਛੜਨ ਲਗਿਆਂ, ... ... ਕੰਬਦੀਆਂ ਅੱਖਾਂ ਤੇ ਕੰਬਦੇ ਹੱਥਾਂ ਨਾਲ ਕਿੰਨੇ ਇਕਰਾਰ ਦਿੱਤੇ ਸਨ ... ... ਜਲਦੀ ਜਲਦੀ ਮਿਲਣ ਦੇ ... ... ਜਿਨ੍ਹਾਂ ਦਾ ਹੋਰ ਕਿਸੇ ਨੂੰ ਪਤਾ ਨਹੀਂ ਸੀ ਲਗ ਸਕਦਾ .. ...।
ਹਰ ਨਵੀਂ ਪਰਭਾਤ ਨੂੰ ਨਵੀਆਂ ਉਮੀਦਾਂ ਬਝਦੀਆਂ ਨੇ ... ... ਕੁਦਰਤ

੧੩੯