ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/217

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/217 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੭੬

ਮੇਰੀਆਂ ਪੁਰਾਣੀਆਂ ਆਸਾਂ ਦੀ ਝਲਕ,

ਸੋ ਤੁਸਾਂ ਦੋ ਸਤਰਾਂ ਲਿਖਣ ਦੀ ਖੇਚਲ ਕਰ ਹੀ ਦਿੱਤੀ। ਬੜੀ ਮੇਹਰਬਾਨੀ। ਕਿਸ ਤਰ੍ਹਾਂ ਵਕਤ ਮਿਲ ਗਿਆ ਸੀ, ਇਹੋ ਜਿਹੇ ਲਫ਼ਜ਼ ਲਿਖਣ ਨੂੰ?

ਮੈਂ ਮੰਨਦੀ ਹਾਂ, ਕਿ ਜੇ ਮੈਂ ਤੁਹਾਨੂੰ ਪਿਆਰ ਕਰਦੀ ਰਹੀ ਹਾਂ, ਤਾਂ ਤੁਹਾਡੇ ਔਗੁਣਾਂ ਨੂੰ, ਕਮਜ਼ੋਰੀਆਂ ਤੇ ਊਣਤਾਈਆਂ ਨੂੰ ਵੀ ਮੈਨੂੰ ਪਿਆਰ ਕਰਨਾ ਚਾਹੀਦਾ ਸੀ। ਮੇਰਾ ਇਸ ਗੱਲ ਤੇ ਵਿਸ਼ਵਾਸ਼ ਹੈ ਕਿ ਜੇ ਇਹ ਨੁਕਸ ਸਚ ਮੁਚ ਕਿਸੇ ਚੰਗੇ ਦਿਲ ਵਾਲੇ ਆਦਮੀ ਦੇ ਹੁੰਦੇ ਤਾਂ ਮੈਂ ਉਨ੍ਹਾਂ ਨੂੰ ਜ਼ਰੂਰ ਪਿਆਰ ਕਰਦੀ। ਪਰ ਤੁਹਾਡੇ ਵਰਗੇ, ਵਾਇਦਾ-ਖ਼ਿਲਾਫ਼ ਕਮਜ਼ੋਰ ਦਿਲ ਵਾਲੇ ਸ਼ਖ਼ਸ ਦੇ ਔਗੁਣਾਂ ਨੂੰ ਪਿਆਰ ਕਰਨਾ ਮੇਰੇ ਆਪਣੇ ਨਾਲ ਬੇ-ਇਨਸਾਫ਼ੀ ਹੋਵੇਗੀ।

ਮੈਂ ਆਪਣੇ ਸੁਨਹਿਰੀ ਸੁਪਨੇ ਤੇ ਸ਼ਹੀਦ ਕਰ ਦਿੱਤੇ ਪਰ ਹੁਣ ਦਿਨੋ ਦਿਨ ਮੈਂ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰ ਰਹੀ ਹਾਂ। ਦੁਨੀਆ ਦੀਆਂ ਨਜ਼ਰਾਂ ਵੀ ਹੌਲੀ ਹੌਲੀ ਚੁਕੀਆਂ ਜਾ ਰਹੀਆਂ ਨੇ। ਸਚਾਈ ਦਾ ਪਤਾ ਲਗਦਾ ਜਾ ਰਿਹਾ ਹੈ।

ਮੇਰੇ ਰਾਹ ਵਿਚ ਤੁਸੀ ਹੀ ਇਕ ਇਹੋ ਜਿਹੈ ਆਦਮੀ ਆਏ ਸਓ, ਜਿਬ ਨਾਲ ਮੈਂ ਤਨੋ ਮਨੋ ਪਿਆਰ ਕੀਤਾ - ਤੇ ਉਸ ਦੀ ਸਭ ਤੋਂ ਵੱਡੀ ਖ਼ਾਹਿਸ਼ ਰਹੀ ਕਿ ਮੈਂ ਉਸ ਦੀ ...... .... ਵ ...... ਬਣ ਜਾਵਾਂ, ਤਾਂ ਬਸ ਫੇਰ

੨੦੩