Page:Guru Granth Tey Panth.djvu/104

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੩)

ਪਰ ਵਿਚਾਰ ਹੋਵੇਗਾ ਕਿ ਫੇਰ ਕਾਬਲ ਤੇ ਈਰਾਨ, ਆਦਿ ਦੇ ਲੋਕਾਂ ਨੂੰ ਸਮਝਾਉਣ ਵਾਸਤੇ ਕਿਉਂ ਫ਼ਾਰਸੀ ਵਿਚ ਕੋਈ ਨਵੇ ਵੇਦ ਨਾਂ ਬਣਿਆ। ਏਸੇ ਤਰਾਂ ਅੰਗ੍ਰੇਜ਼ੀ ਅਰਬੀ ਆਦਿ ਦੁਨੀਆਂ ਦੀਆਂ ਸੈਂਕੜੇ ਬੋਲੀਆਂ ਵਿਚ ਭੀ ਨਵੇਂ ੨ ਵੇਦ ਬਣਨੇ ਚਾਹੀਦੇ ਸਨ, ਪਰ ਅਜੇਹਾ ਨਹੀਂ ਹੋਇਆ ਬਸ ਜਦ ਵੇਦਕ ਧਰਮ ਨੂੰ ਮੁਕੰਮਲ ਤੌ ਵੇਦਾਂ ਨੂੰ ਪੂਰਨ ਧਰਮ ਪੁਸਤਕ ਮੰਨ ਲਿਆ ਜਾਵੇ ਤੇ ਗੁਰੂ ਜੀ ਨੂੰ ਵੇ ਦੇ ਅਨੁਸਾਰੀ ਮੰਨਿਆਂ ਜਾਵੇ, ਤਦ ਦੱਸੇ ਸਤਿਗੁਰੂ ਗੁਰੂ ਕਹਾ ਹੀ ਨਹੀਂ ਸਕਦੇ।

ਇਸ ਦਾ ਉਤ੍ਰ ਇਹ ਹੀ ਹੈ ਕਿ ਸਤਿਗੁਰੂ ਵੇਦ ਸ਼ਾਸਤ੍ਰ ਦੇ ਕਾਇਲ ਹਰਗਿਜ਼ ਨਹੀਂ ਸਨ, ਤੇ ਨਾਂ ਉਹ ਉਸ ਧਰਮ ਨੂੰ ਮੁਕੰਮਲ ਧਰਮ ਮੰਨਦੇ ਸਨ, ਸ਼ਗੋਂ ਉਨ੍ਹਾਂ ਦਾ ਨਿਸਚਾ ਇਹ ਸੀ ਕਿ "ਬੇਦ ਕਤੇਬ ਸੰਸਾਰ ਹਭਹੂੰ ਬਾਹਿਰਾ ਨਾਨਕ ਕਾ ਪਾਤਸ਼ਾਹ ਦਿਸੈ ਜਾਹਿਰਾ।" (ਆਸਾ ਮ:੫) ਅਰਥਾਤ ਜਿਸ ਤਰਾਂ, ਤੇ ਜਿਸ ਪ੍ਰਗਟ ਰੰਗ ਵਿਚ ਨਾਨਕ ਨੇ ਵਾਹਿਗੁਰੂ ਦੇਖਿਆ ਹੈ, ਉਹ ਨਜ਼ਾਰਾ ਵੇਦ ਕਤੇਬ ਤੋਂ ਵਖਰਾ ਹੀ ਹੈ। ਇਸ ਪਰ ਹੋਰ ਵੀਚਾਰ ਕਦੇ ਫੇਰ ਕੀਤੀ ਜਾਵੇਗੀ।।

ਬੇਨਤੀ

ਇਸ ਛੋਟੀ ਜਿਹੀ ਕਿਤਾਬ ਵਿਚ ਸਾਰਾ ਸਿਧਾਂਤ ਤਾਂ ਮੈਂ ਨਹੀਂ ਲਿਖ ਸਕਿਆ ਪਰ ਕੁਝ ਨਮੂਨਾ ਜ਼ਰੂਰ ਪੇਸ਼ ਕੀਤਾ ਗਿਆ ਹੈ, ਇਸ ਲਈ ਆਮ ਭਰਾਵਾਂ