Page:Guru Granth Tey Panth.djvu/23

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨

ਸਤਿਗੁਰੂ ਜੀ ਦਾ ਹੁਕਮ ਹੈ:- "ਗੁਰੂ ਜਿਨ੍ਹਾਂ ਕਾ ਅੰਧੁਲਾ, ਸਿਖ ਭੀ ਅੰਧੇ ਕਰਮਿ ਕਰੇਂਨਿ।" "ਓਇ ਭਾਣੇ ਚਲਣ ਆਪਣੈ, ਨਿਤੁ ਝੂਠੋ ਝੂਠ ਬੋਲੇਨਿ।"

ਗਉੜੀ ਕੀ ਵਾਰ ੧ ਸਲੋਕ ਮ: ੩

"ਗੁਰੂ ਜਿਨ੍ਹਾ ਕਾ ਅੰਧੁਲਾ ਚੇਲੇ ਨਾਹੀ ਠਾਓ।"

ਸ੍ਰੀ ਰਾਗ ਮ: ੧

"ਗੁਰੁ ਸਦਾਏ ਅਗਿਆਨੀ ਅੰਧਾ, ਕਿਸ ਓਹੁ ਮਾਰਗੁ ਪਾਏ।"

ਰਾਗ ਗੂਜਰੀ ਮ: ੩

ਇਹੀ ਕਾਰਨ ਹੈ ਕਿ ਲੋਕਾਂ ਵਿਚ ਭਾਈਚਾਰਕ ਤੇ ਵਿਹਾਰਕ ਖਰਾਬੀਆਂ ਵਧ ਰਹੀਆਂ ਹਨ, ਹਰ ਕਿਸਮ ਦੀ ਦੀ ਬਦਚਲਨੀ ਫੈਲ ਰਹੀ ਹੈ, ਪਰ ਬਨਾਉਟੀ ਗੁਰੂਆਂ ਨੂੰ ਕੀ? ਉਨ੍ਹਾਂ ਦੀ ਸਾਲਾਨਾ ਕਾਰਭੇਟ ਚਲਦੀ ਰਹਿਣੀ ਹੀ ਕਾਫੀ ਹੈ।

ਅਜੇਹੇ ਲੋਕ ਜੋ ਸੱਚੇ ਸਤਿਗੁਰੂ ਨੂੰ ਛੱਡਕੇ, ਕੱਚੇ ਤੇ ਬਨਾਉਟੀ ਗੁਰੂਆਂ ਦੇ ਜਾਲ ਵਿਚ ਫਨ ਰਹੇ ਹਨ, ਉਨ੍ਹਾਂ ਦੀ ਓਹ ਹਾਲਤ ਹੈ ਕਿ ਜਿਸਤਰਾਂ ਕੋਈ ਰੋਟੀ ਦੀ ਥਾਂ ਪਥਰ ਦੇ ਟੁਕੜੇ ਚੱਬਨ ਲਗ ਪਵੇ।

ਇਕ ਸ਼ੰਕਾ

ਕਈ ਸੱਜਨ ਇਹ ਤੁਕ ਪੜਿਆ ਕਰਦੇ ਹਨ, ਕਿ:- "ਸਤਿਪੁਰਖੁ ਜਿਨਿ ਜਾਨਿਆ ਸਤਿਗੁਰੂ ਤਿਸਕਾ ਨਾਉ।"

ਉਨ੍ਹਾਂ ਦਾ ਭਾਵ ਇਹ ਹੁੰਦਾ ਹੈ,ਕਿ ਸਤਿਪੁਰਖ ਗੁਰੂ ਨੂੰ ਜਾਣਨ ਵਾਲਾ ਹਰ ਇਕ ਮਨੁਖ ਸਤਿਗੁਰੂ ਹੋ ਸਕਦਾ