Page:Sohni Mahiwal - Qadir Yar.pdf/10

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ ਕਾਦਰ

(੧੦)

ਸ਼ਾਨ ॥ ਘਰ ਘੁਮਿਆਰਾਂ ਕਾਦਰਾ ਮੁਸ਼ਿਕਲ ਹੂਆ ਜਾਨ॥ ਅੱਗੇ ਵਿੱਚ ਵਪਾਰ ਦੇ ਸੋਹਣੀ ਦਿਸਦੀਆ। ਇਕ ਦਿਨ ਦਿਲ ਵਿਚ ਬੈਠ ਕੇ ਕੀਤੀ ਮੁਗ਼ਲ ਸਲਾਹ ॥ ਕਰਕੇ ਉਸ ਖ਼ੁਦਾਇ ਨੂੰ ਬੁਧੀ ਦਿਲੋਂ ਦਲੀਲ। ਹੁਨ ਕਾਮਾਂ ਰਹੀਏ ਜਾਇਕੇ ਤਾਂ ਕੁਝ ਹੋਇ ਫ਼ਜ਼ੀਲ। ਘਰ ਘੁਮਿਆਰਾਂ ਜਾਇਕੇ ਸੱਭੇ ਗੱਲਾਂ ਝੱਲ॥ ਹੁਣ ਨੋਕਰ ਰਹੀਏ ਕਾਦਰਾ ਰਹਿੰਦਾ ਮੁਗ਼ਲ ਦੇ ਸੱਲ। ਤੁੱਲੇ ਉਸ ਦੀ ਬੇਨਤੀ ਸੁਨੀ ਦਿਲੇ ਦੇ ਨਾਲ॥ ਕਾਮਾਂ ਕਰਕੇ ਰਖਿਆ ਦਿੱਤਾ ਮਾਲ ਸੰਭਾਲ। ਉਸਦਾ ਨਾਮ ਪਕਾਇਆ ਤੁੱਲੇ ਦਾ ਮੇਹੀਵਾਲ॥ ਹੁਣ ਇੱਜ਼ਤ ਬੇਗ ਕਾਦਰਾ ਬਣਿਆ ਮੇਹੀਵਾਲ॥ ਪਰ ਜੋ ਕੁੱਝ ਚਾਹੇ ਸੋ ਕਰੇ ਰੱਬ ਰਹੀਮ ਗ਼ਫ਼ੂਰ॥ ਇਸ਼ਕ ਹਕੀਕੀ ਕਾਦਰਾ ਜਾਮ ਪਿਆਲਾ ਪੂਰ॥ ਜਿਸ ਦਿਨ ਇਸ਼ਕ ਜਹਾਨ ਤੇ ਹੋਯਾ ਆਨ ਸਹੀ। ਤੁੱਲੇ ਨੂੰ ਵਿਚ ਖ਼੍ਵਾਬ ਦੇ ਯੂਸਫ਼ ਮਿਲਿਆ ਸੀ॥ ਜਾਂ ਫਿਰ ਯੂਸਫ਼ ਜੰਮਿਆ ਉਸ ਦੀ ਖਬਰ ਲਏ॥ ਪਰ ਇਸ਼ਕੋ ਸਮਝੇ ਕਾਦਰਾ ਜਾ ਤਕਦੀਰ ਰਹੇ॥ ਯੂਸਫ਼ ਬੰਦੀ ਘੱਤਿਆ ਇਸ਼ਕੋਂ ਵਡੀ ਕਦਾ॥ ਕਿਸ ਕਿਸ ਉੱਤੇ ਇਸ਼ਕ ਦੀ ਟੁਰਦੀ ਨਹੀ ਰਜ਼ਾ॥ ਜ਼ੀਨਤ ਹੁਰਮਤ ਹੁਸਨ ਨੂੰ ਮਿਲਿਆ ਜ਼ਹਿਰ ਅਜ਼ਾ ॥ ਪਰ ਔਰਤ ਉੱਤੇ ਪਈ ਨਜ਼ੀਰ ਨਿਗਾਹ॥ ਹਰਜਤ ਸ਼ੇਖਸੁਨਆਨ ਨੇ ਇਸ਼ਕ ਚਰਾਏ ਖ਼ੂਕ॥ ਮਜਨੂੰ ਵਿਚ ਉਜਾੜ ਦੇ ਸੁਕਾਖ਼੍ਵਾਹਿਸ ਸੂਕ॥ ਤੇਸ਼ਾ ਸਿਰ ਫ਼ਰਿਹਾਦ ਦੇ ਮਾਰੀ ਇਸ਼ਕ ਬੰਦੂਕ॥ ਮੈਯਾਰ ਦਿਵਾਨਾ ਕਾਦਰਾ ਕੀਤਾ ਇਸ਼ਕ ਨਹੂਕ॥ ਰੋਡੇ ਮਾਰਾਂ ਖਾਧੀਆਂ ਇਸ਼ਕ ਰੁਲਾਯਾ ਹੀ॥ ਪੁਨੂੰ ਧੋਤੇ ਕਪੜੇ