Page:Sohni Mahiwal - Qadir Yar.pdf/22

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ ਕਾਦਰ

(੨੨)

ਇਸ਼ਕ ਦੀ ਮਰਨ ਉਤੇ ਹੋਈ ਆਇ ॥ ਕਿਚਰਕ ਰੱਬਾ ਜੀਵਣਾ ਮੂੰਹ ਥੀਂ ਕਹੇ ਅਲਾਇ ॥ ਓੜਕ ਜੁਸਾ ਰਾਖਵਾਂ ਮਿੱਟੀ ਨਾਲ ਰਲਾਇ ॥ ਪਰ ਯਾਰ ਵੱਲੋਂ ਅਜੇ ਕਾਦਰਾ ਰੱਖੇ ਪੱਤ ਖ਼ੁਦਾਇ ॥ ਕਰ ਬਿਸਮਿੱਲਾ ਪਕੜਿਆ ਸੋਹਣੀ ਘੜਾ ਉਠਾਇ ॥ ਪਰ ਕੱਚਾ ਮਾਲਮ ਕਰਗਈ ਅਕਲੋਂ ਸੁਘੜ ਦਾਨਾਇ ॥


ਸੋਹਣੀ ਦਾ ਵਿਰਲਾਪ ਕਰਨਾ


ਰੋਂਦੀ ਨਾਲ ਫਿਰਾਕ ਦੇ ਕਰਕੇ ਖਲੀਆਂ ਬਾਹਾਂ ॥ ਪ੍ਰੀਤ ਨ ਹੋਵੇ ਕਾਦਰਾ ਜੇ ਮੈਂ ਮੁੜਾਂ ਪਿਛਾਹਾਂ ॥ ਵਿਚ ਜਨਾਬ ਖੁਦਾਇਦੇ ਸੋਹਣੀ ਕੂਕ ਰਹੀ ॥ ਮੇਰਾ ਕੱਚਾ ਲਿਖਿਆ ਸਾਇਤ ਸਮਝ ਲਈ ॥ ਮੈਂ ਦੋਸ਼ ਦੇਵਾਂ ਸਿਰ ਕਿਸਦੇ ਜਾਂ ਲਿਖਿਆ ਆਨ ਵਰਹੀ ॥ ਫਿਰ ਪਕੜ ਦਲੇਰੀ ਕਾਦਰਾ ਨੈਂ ਵਿਚ ਠਿਲ ਪਈ ॥ ਅਗੇ ਭਰੀ ਜੁਆਨੀ ਜੋਰ ਸੀ ਚੰਦਨ ਕਾਂਗ ਦਰਯਾ ॥ ਵਗਣ ਵੈਹਣ ਦਰਯਾਉ ਦੇ ਘੁੰਮਣ ਘੇਰ ਪਿਆ ॥ ਹੋਯਾ ਤਾਰ ਬਤੇਰੀਯਾ ਲੀਤਾ ਨੀਰ ਝਨਾਂ॥ ਪਰ ਜਲ ਥਲ ਪਾਣੀ ਕਾਦਰਾ ਚੜ੍ਹਿਆ ਬੇਅੰਤਹਾ ॥ ਸੋਹਣੀ ਘੋੜਾ ਸ਼ੌਕਦਾ ਫੇਰ ਬਨਾਯਾ ਸੱਚ ॥ ਇਲਮ ਹਯਾਤੀ ਸ਼ਹਿਰਦਾ ਦਿਲ ਥੀਂ ਦਿਤਾ ਤਜ ॥ ਕੀਤੀ ਇਸ਼ਕ ਉਤਾਵਲੀ ਅਕਲ ਨਾ ਰਹੀ ਪਾਸ ॥ ਮੌਤ ਉਠਾਯਾ ਕਾਦਰਾ ਯਾਰ ਮਿਲਨ ਦੀ ਆਸ ॥ ਖਿੱਚ ਦੁਪੱਟਾ ਰੇਸ਼ਮੀ ਲੱਕ ਬੱਧਾ ਸੀ ਚਾਇ ॥ ਨੈਂ ਵਿਚ ਸੋਹਣੀ ਜਾ ਵੜੀ ਪੀਰ