Page:Sohni Mahiwal - Qadir Yar.pdf/9

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
( ੯ )

ਓੜਕ ਓਨਾ ਲੈਲਿਆ ਇੱਕ ਪਿਆਲਾ ਹੋਰ ॥ ਬਹੁਤੀ ਗਲ ਨਾ ਚਾਹੀਏ ਕੀਤੀ ਦਿਲੋਂ ਨਖੋਰ ॥ ਡੇਰੇ ਪਹੁੰਚੇ ਪਰਤ ਕੇ ਮਿਰਜ਼ੇ ਪਿਯਾ ਅੰਧੇਰ ॥ ਪਰ ਦਿਲ ਵਿਚ ਲੱਗੀ ਕਾਦਰਾ ਇਸ਼ਕੇ ਦੀ ਸ਼ਮਸ਼ੇਰ ॥ ਪਰ ੲਿਸ਼ਕ ਜਿਨ੍ਹਾ ਨੂੰ ਭੁੰਨਿਆ ਜੀਵਣ ਨਹੀਂ ੳੁਮੈਦ ॥ ਲੱਖ ਹਕੀਮ ਅਜ਼ਾਰ ਦੇ ਦੇਨ ਦੁਵਾਈਂ ਵੈਦ ॥ ਸੜਿਆ ਖ਼ੂਨ ਫਿਰਾਕ ਦਾ ਕਦੇ ਨਾ ਪਹੁੰਦਾ ਪੈਦ ॥ ਬਾਝ ਪਿਆਰੇ ਕਾਦਰਾ ਕਦੀ ਨ ਹੁੰਦਾ ਪੈਦ ॥ ਜ਼ਖਮ ਹਕੀਕੀ ੲਿਸ਼ਕ ਦੇ ਗਏ ਮੁਗ਼ਲ ਨੂੰ ਮਾਰ ॥ ਵਾਰ ਸੁੱਟੀ ਗੁਜਰਾਤ ਤੋਂ ਦਿਲੀ ਬਲਖ ਬੁਖਾਰ । ਲੈ ਹੱਟ ਕਰਾੲੇ ਕਾਦਰਾ ਬੈਠਾ ਵਿੱਚ ਬਜ਼ਾਰ ॥ ਦੀਦਾਰ ਸੋਹਨੀ ਦਾ ਕਰਨ ਨੂੰ ਕਰਦਾ ਨਿਤ ਬਪਾਰ ॥ ਪੰਡ ਸਿਰੇ ਤੋਂ ਹਿਰਸ ਦੀ ਮਾਰੀ ਚਾ ਜ਼ਮੀਨ ॥ ਇਸ਼ਕ ਕਹਾਣੀ ਫੜ ਲਿਆ ਕਰਕੇ ਦਿਲੋਂ ਯਕੀਨ ॥ ਬਲਖ ਬਖਾਰਾ ਛਡਿਆ ਗ਼ਜ਼ਨੀ ਚੀਨ ਮਚੀਨ ॥ ਪਰ ਇਸ਼ਕ ਨਾ ਪੁੱਛੇ ਕਾਦਰਾ ਸਾਊਜ਼ਾਤ ਕਮੀਨ ॥ ਉਸ ਆਨ ਤਰੀਕਾ ਪਕੜਯਾ ਚੁੱਕ ਲਈ ੲੇਹ ਕਾਰ ॥ ਘਰ ਘੁਮਿਆਰਾਂ ਜਾਵਣਾਂ ਰਾਤ ਦਿਨੇ ਇਕਵਾਰ ॥ ਭਾਂਡੇ ਮੁੱਲ ਖਰੀਦ ਕੇ ਪੈਸੇ ਦਿੰਦਾ ਤਾਰ।। ਦੇਖਨ ਕਾਰਨ ਕਾਦਰਾ ਦਿੱਤੇ ਦੰਮ ਉਜਾੜ ॥ ਮਹਿੰਗੇ ਮੁੱਲ ਖ਼ਰੀਦ ਕੇ ਸਸਤੇ ਦਿੰਦਾ ਆ ॥ ਕਿਤਨੀਮੁਦਤ ਕਾਦਰਾ ਏਵੇਂ ਗਈ ਵਿਹਾ ॥ ਓੜਕ ਦੌਲਤ ਪਲਿਓਂ ਹੋਈ ਹੂ ਹਵਾ ॥ ਪਰ ਕਿਚਰਕ ਲੰਘੇ ਬੈਠਿਆਂ ਖੂਹ ਲਈਦੇ ਖਾ ॥ ਖਾਲੀ ਹੋਯਾ ਪੱਲਿਓਂ ਆਜਿਜ਼ ਹੋਯਾਆਨ।। ਪਿੱਛਾ ਦੌਲਤ ਦੇਗਈ ਤੁੱਟਾ ਮਾਨ ਤਰਾਨ ॥ ਸੱਜਨ ਦੁਸ਼ਮਨ ਹੋਗਏ ਨਾਲ ਜਿਨਾਂ ਸੀ