ਪੰਨਾ:Sohni Mahiwal - Qadir Yar.pdf/8

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
( ੮ )

ਤਰੀਫ਼। ਨਫ਼ਰ ਬੁਲਾਯਾ ਕਾਦਰਾ ਮਿਰਜ਼ੇ ਸੁਨੀ ਤਰੀਫ਼॥ ਨਫ਼ਰ ਹਵੇਲੀ ਪੁਛੱਕੇ ਤੁੱਲੇ ਵੱਲ ਗਿਆ॥ ਆਹਿ ਸੋਹਣੀ ਹੁਸਨ ਦੀ ਮੱਥਾ ਨਜ਼ਰ ਪਿਆ॥ ਓਹ ਦੇਖ ਮੋਯਾ ਬਿਨ ਮਾਰਿਓਂ ਹੋ ਹੈਰਾਨ ਗਿਆ॥ ਪੈਸਾ ਪਲਿਯੋਂ ਖੋਲ੍ਹਕੇ ਪਯਾਲਾ ਮੁੱਲ ਲਿਆ॥ ਨਫ਼ਰ ਪਿਆਲਾ ਹਥਲੈ ਪਹੁੰਚਾ ਮਿਰਜ਼ੇ ਕੋਲ ਬੋਲੇ ਫੂਕੀ ਆਨਕੇ ੳੱਗ ਦੁਖਾਂ ਦੀ ਫੋਲ॥ ਪਿਆਲਾ ਮਿਰਜ਼ੇ ਹੱਥ ਦੇ ਕਹਿੰਦਾ ਗਲ ਫਰੋਲ॥ ਘਰ ਘੁਮਯਾਰਾਂ ਪਦਮਨੀ ਗੱਲ ਸੁਨਾਵਾਂ ਰੋਲ। ਮਿਰਜੇ ਉਸਦੀ ਗਲ ਨੂੰ ਸੁਣਿਆਂ ਲਾ ਧਿਆਨ॥ ਪਕੜ ਦਿਲਾਂ ਨੂੰ ਹੋਗਈ ਇਸ਼ਕ ਲਗਾਯਾ ਬਾਨ ਕਹੇ ਸ਼ਿਤਾਬੀ ਨਫਰ ਨੂੰ ਲੈ ਚਲ ਓਸ ਦੁਕਾਨ॥ ਖ਼ੂਬੀ ਉਪਰ ਹੋਗਿਆ ਇਸ਼ਕ ਕਰੇ ਘੁਮਸਾਨ॥ ਓਹਨੂੰ ਹਕੀਕੀ ਇਸ਼ਕ ਦੀ ਆਣ ਹੋਈ ਗਜਗਾਹ॥ ਮਿਰਜ਼ਾ ਦੇਖਣ ਚੱਲਿਆ ਭਾਂਡੇ ਦੇਖਨ ਚਾਹ। ਜਾਂ ਤੁੱਲੇ ਦੇ ਘਰ ਗਿਆ ਆਸ਼ਿਕ ਬੇਪਰਵਾਹ॥ ਸੋਹਣੀ ਆਹੀ ਕੱਤਦੀ ਬੈਠੀ ਉਸੇ ਜਾ॥ ਮਿਰਜ਼ੇ ਡਿੱਠੀ ਉਸਦੀ ਸੂਰਤ ਸੀ ਦਿਲਖਾਹ॥ ਨਿੱਸਲ ਬਾਂਹ ਹੁਲਾਰਦ ਕੱਢੇ ਤੰਦ ਹਵਾ॥ ਵਾਂਗ ਪਤੰਗ ਜਲ ਗਿਆ ਜਾਨ ਜਹਾਨ ਗਵਾ॥ ਪਰ ਜਿਸਨੂੰ ਜ਼ਹਿਮਤ ਇਸ਼ਕ ਦੀ ਹੋਵੇ ਮੌਤ ਦਵਾ॥ ਨਫ਼ਰ ਕਹਿਆ ਇਕ ਬਾਦਿਆ ਸਾਨੂੰ ਦੇਵੀਂ ਹੋਰ॥ ਬਾਪ ਸੋਹਣੀ ਦੇ ਆਖਿਆ ਉਠ ਬੱਚਾ ਦੇ ਹੋਰ॥ ਸੋਹਣੀ ਕਾਸਾ ਕਢਿਆ ਮਿਰਜ਼ੇ ਦਿੱਤਾ ਮੋੜ॥ ਪਰ ਦੋਤਿਨ ਵੇਰੀ ਕਾਦਰਾ ਕੀਤੀ ਗੱਲ ਅਜੋੜ॥ ਕੋਈ ਪਸੰਦ ਨਾ ਆਵਦਾ ਫੇਰ ਵਿਖਾਵੇ ਹੋਰ॥ ਸ਼ੌਕ ਉਹਦੇ ਦਿਲ ਹੋਰ ਸੀ ਪਿਆਲੇ ਦੇ ਸਿਰ ਜ਼ੋਰ॥