ਪੰਨਾ:ਕੁਰਾਨ ਮਜੀਦ (1932).pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੦

ਪਾਰਾ ੫

ਸੂਰਤ ਨਿਸਾਇ ੪


{{Block center|<poem> ਤਹਡੀ ਜਿੱਤ ਹੋ ਗਈ ਤਾਂ (ਤੁਹਾਨੂੰ) ਕਹਿਣ ਲਗਦੈ ਹਨ (ਕਿਉਂ ਜੀ) ਕੀ ਅਸੀ ਤੁਹਾਡੇ ਨਾਲ ਨਹੀਂ ਸੇ ਯਦੀਚ ਕਾਫਰਾਂ ਨੂ ਜਿੱਤ ਹੋ ਗਈ ਤਾਂ ਕਾਫਰਾਂ ਨੂੰ ਕਹਿਣ ਲਗਦੇ ਹਨ ਕਿ ਕੀ ਅਸੀਂ ਤੁਹਾਡੇ ਪਰ ਗਾਲਿਬ ਨਹੀਂ ਸੇ ਆ ਗਏ। ਅਰ ਤੁਹਾਨੂੰ ਮੁਸਲਮਾਨਾਂ (ਦੇ ਹੱਥੋਂ) ਨਹੀਂ ਬਚਾਇਆ? ਤਾਂ ਅੱਲਾ ਤੂਹਾਡੇ ਵਿਚ ਪ੍ਰਲੇ ਦੇ ਦਿਨ ਫੈਸਲਾ ਕਰ ਦੇਵੇਗਾ ਅਰ ਖੁਦਾ ਕਾਫਰਾਂ ਨੂੰ ਮੁਸਲਮਾਨਾਂ ਉੱਤੇ ਸ੍ਰਿਸ਼ਟ ਰਹਿਣ ਦਾ ਕਦਾਪਿ ਅਵਿਕਾਸ਼ ਨਹੀਂ ਦੇਵੇਗਾ॥੧੪੨॥ ਰੁਕੂਹ ੨੦॥

ਮੁਨਾਫਿਕ ਖੁਦਾ ਨੂੰ ਧੋਖਾ ਦੇਂਦੇ ਹਨ ਕਿੰਤੂ (ਹਕੀਕਤ ਵਿਚ) ਖੁਦਾ ਉਨਹਾਂ ਨੂੰ ਹੀ ਧੋਖਾ ਦੇਂਦਾ ਹੈ ਇਹ ਜਦੋਂ ਨਮਾਜ ਦੇ ਵਾਸਤੇ ਖੜੇ ਹੁੰਦੇ ਹਨ ਤਾਂ ਦਿਲਿਦ੍ਰੀ ਹੋਏ ਖੜੇ ਹੁੰਦੇ ਹਨ (ਉਪਰੋਂ) ਲੋਗਾਂ ਨੂੰ ਦਸਦੇ ਹਨ ਅਰ (ਦਿਲੋਂ) ਅੱਲਾ ਨੂੰ ਯਾਦ ਨਹੀਂ ਕਰਦੇ ਭਰ ਕੁਛ ਐਵੇ ਕਿਵੇਂ ਦੇ॥੧੪੩॥ ਕਫਰ ਅਰ ਈਮਾਨ ਦੇ ਦੇ ਦੇਵਿਚ ਪੜੇ ਲਟਕ ਰਹੇ ਹਨ ਨਾ ਹੀ ਤਾਂ ਏਹਨਾਂ (ਮੁਸਲਮਾਨਾਂ) ਦੇ ਪਾਸੇ ਅਰ ਨਾ ਹੀਂ ਉਨਹਾਂ (ਕਾਫਰਾਂ) ਦੇ ਪਾਸੇ ਅਰ ਜਿਸ ਨੰ ਨੂੰ ਅੱਲਾ ਭਟਕਾਵੇ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਉਨਹਾਂ ਵਾਸਤੇ ਸੁਮਾਰਗ ਢੂੰਡ ਨਿਕਾਲੋ॥੧੪੪॥ ਮੁਸਲਮਾਨੋਂ! ਮੁਸਲਮਾਨਾਂ ਨੂੰ ਛੱਡ ਕੇ ਕਾਫਰਾਂ ਨੁੰ ਮਿੱਤਰ ਨਾ ਬਣਾਓ ਕੀ ਤੁਸੀਂ ਏਹ ਚਾਹੁੰਦੇ ਹੋੋ ਕਿ ਖੁਦਾ ਦਾ ਇਲਜ਼ਾਮ ਪਰਤੱਖ ਆਪਣੇ ਉਤੇ ਪਰਾਪਤ ਕਰੋ॥੧੪੫॥ ਕੋਈ ਭਰਮ ਨਹੀਂ ਕਿ ਮੁਨਾਫਿਕ ਨਰਕਾਂ ਦੇ ਸਭਨਾਂ ਨਾਲੋ ਨੀਚੇ ਵਾਲੇ ਵਿਭਾਗ ਵਿਚ ਹੋਣਗੇ ਅਰ (ਹੇ ਪੈਯੰਬਰ ਓਥੇ) ਤੁਸੀਂ ਕਿਸੇ ਨੂੰ ਭੀ ਏਹਨਾਂ ਦਾ ਸਹਾਇਕ ਨਹੀਂ ਦੇਖੋਗੇ ॥੧੪੬॥ ਪਰੰਚ (ਏਹਨਾਂ ਵਿਚੋਂ) ਜਿਨਹਾਂ ਲੋਗਾਂ ਨੇ ਤੋਬਾ ਕੀਤੀ ਅਰ ਅਪਣੀ ਵਿਵਸਥਾ ਸੁਧਾਰ ਲੀਤੀ ਅਰ ਅੱਲਾ ਦਾ ਆਸਰਾ ਧਾਰਿਆ ਅਰ ਆਪਣੇ ਦੀਨ ਨੂੰ ਖੁਦਾ ਦੇ ਵਾਸਤੇ ਖਾਲਸ ਕਰ ਲੀਤਾ ਤਾਂ ਏਹ ਲੋਗ ਮੁਸਲਮਾਨਾਂ ਦੇ ਨਾਲ ਹੋਣਗੇ ਅਰ ਅੱਲਾ ਮੁਸਲਮਾਨਾਂ ਨੂੰ (ਅੰਤ ਵਿਚ) ਵੱਡੇ(ਤੋਂ ਵੱਡੇ ਉੱਤਮ) ਫਲ ਦੇਵੇਗ॥੧੪੭॥ ਯਦੀ ਤੁਸੀਂ ਲੋਗ (ਖੁਦਾ ਦਾ) ਧੰਨਯਵਾਦ ਕਰੇ ਅਰ (ਉਸ ਉੱਤੇ) ਈਮਾਨ ਧਾਰੋ ਤਾਂ ਖੁਦਾ ਨੇ ਤਹਨੂੰ ਦੁਖ ਦੇਕੇ ਕੀ ਕਰਨਾ ਹੈ ਪ੍ਰਤਯਤ ਖੁਦਾ ਤਾਂ (ਧੰਨਯਵਾਦ ਕਰਨ ਵਾਲਿਆਂ ਦਾ) ਕਦਰ ਦਾਨ (ਅਰ ਉਨਹਾਂ ਦੇ ਹਾਲ ਤੋਂ) ਗਯਾਤ ਹੈ॥੧੪੮॥ *ਅੱਲਾ ਨੂੰ ਪਸੰਦ ਨਹੀਂ ਕਿ ਕੋਈ (ਕਿਸੇ ਨੂੰ) ਮੂੰਹ ਪਾੜਕੇ ਬੁਰਾ ਬੋਲੇ ਪਰੰਚ ਜਿਸ ਪਰ ਜੋਰ ਜੁਲਮ ਹੋਇਆ ਹੋਵੇ ਅਰ ਅੱਲਾ ਸੁਣਦਾ ਅਰ


*ਹੁਣ "ਲਾ ਯੂ ਹਿ ਬੂ ਲਾ" ਨਾਮੀ ਛੇਵਾਂ ਪਾਰਾ ਚਲਾ।