ਪੰਨਾ:ਕੁਰਾਨ ਮਜੀਦ (1932).pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੪

ਪਾਰਾ ੫

ਸੂਰਤ ਨਿਸਾਇ ੪



ਜੋ ਆਦਮੀ ਰੱਬ ਦੇ ਰਾਹ (ਅਰਥਾਤ ਖੁਦਾ ਦੇ ਵਾਸਤੇ) ਪਰਦੇਸੀ ਹੋ ਜਾਵੇ ਗਾ ਤਾਂ ਪ੍ਰਿਥਵੀ (ਮਾਤ੍ਰ) ਉਤੇ ਉਸਨੂੰ ( ਰਹਿਣ ਬਹਿਣ ਵਾਸਤੇ) ਵਾਫਰ ਜਗਹਾਂ ਅਰ (ਸਬ ਤਰਹਾਂ ਦੀ) ਖੁਲ ਡੁਲ ਮਿਲੇਗੀ ਅਰ ਜੋ ਪੁਰਖ ਆਪਣਿਆਂ ਘਰਾਂ ਤੋਂ ਅੱਲਾ ਤਥਾ ਓਸ ਦੇ ਰਸੂਲ ਦੀ ਤਰਫ ਰਾਹੀ ਬਣ ਕੇ ਨਿਕਲੇ ਅਰ ਫੇਰ ਉਸਦੀ ਮੌਤ ਆ ਜਾਵੇ ਤਾਂ ਉਸ ਦਾ ਅਜਰ ਅੱਲਾ ਦੇ ਜਿੰਮੇ ਸਾਬਤ ਹੋ ਚੁਕਾ ਅਰ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ॥੧੦੧॥ ਰੁਕੂਹ ੧੪॥

ਅਰ (ਮੁਸਲਮਾਨੋ!) ਜਦੋਂ ਤੁਸੀਂ (ਧਰਮ ਜੁਧ ਵਾਸਤੇ) ਕਿਸੀ ਤਰਫ ਨੂੰ ਜਾਓ ਅਰ ਤੁਹਾਨੂੰ ਭੈ ਹੋਵੇ ਕਿ ( ਨਿਤਨੇਮ ਵਿਚ ਕਿਤੇ) ਕਾਫਰ ਤੁਹਾਡੇ ਨਾਲ (ਲੜਾਈ ਦੀ) ਛੇੜ ਛਾੜ (ਨਾ) ਕਰਨੇ ਲਗ ਪੈਣ ਤਾਂ ਤੁਹਾਨੂੰ ਕੋਈ ਦੋਸ਼ ਨਹੀਂ ਕਿ ਨਮਾਜ਼ (ਨਿਤਨੇਮ) ਵਿਚੋਂ (ਕੁਛ)ਹਿੱਸਾ ਘੱਟ ਦਿੱਤਾ ਕਰੋ, ਸੱਚ ਮੁਚ! ਕਾਫਰ ਤਾਂ ਤੁਹਾਡੇ ਪਰਗਟ ਵੈਰੀ ਹਨ ॥੧੦੨॥ ਅਰ (ਪੈਯੰਬਰ) ਜਦੋਂ ਤੁਸੀਂ ਮੁਸਲਮਾਨਾਂ ਦੇ ਨਾਲ ਹੋਵੋ ਅਰ ਉਨਹਾਂ ਨੂੰ ਨਮਾਜ ਪੜਾਣ ਲੱਗੋ ਤਾਂ ਮੁਸਲਮਾਨਾਂ ਦੀ ਇਕ ਸ਼੍ਰੇਣੀ ਹਥਿਆਰ ਬੰਦ ਤੁਹਾਡੇ ਨਾਲ ਖੜਾ ਹੋਵੇ ਫਿਰ ਜਦੋਂ ਸਜਦਾ ਕਰ ਚੁਕਣ ਤਾਂ ਪਿਛੇ ਹੋ ਜਾਣ ਅਰ ਦੂਸਰਾ ਟੋਲਾ ਜੋ (ਹੁਣ ਤਕ) ਨਮਾਜ ਵਿਚ ਸ਼ਰੀਕ ਨਹੀਂ ਹੋਇਆ ਆਕੇ ਤੁਹਾਡੇ ਨਾਲ ਨਮਾਜ ਵਿਚ ਸ਼ਰੀਕ ਹੋ ਕੇ ਚੌਕਸਾਈ (ਰੱਖਣ) ਅਰ ਆਪਣੇ ਹਥਿਆਰ (ਹੱਥਾਂ ਵਿਚ) ਰਖਣ ਕਾਫਰਾਂ ਦੀ ਤਾਂ (ਇਹ) ਇੱਛਾ ਹੈ ਕਿ ਤੁਸੀਂ ਆਪਣੇ ਹਥਿਯਾਰਾਂ ਅਰ (ਜੰਗ ਦੇ) ਸਾਜੋ ਸਾਮਾਨ ਤੋਂ ਆਲਸੀ ਹੋ ਜਾਓ ਤਾਂ ਇਕ ਵਾਰੀ ਹੀ ਤੁਹਾਡੇ ਉਪਰ ਟੁਟ ਪੈਣ । ਅਰ ਯਦੀ ਤੁਸਾਂ ਲੋਗਾਂ ਨੂੰ ਬਾਰਸ਼ ਦੀ ਕੋਈ ਤਕਲੀਫ ਹੋਵੇ ਅਥਵਾ ਤੁਸੀ ਬੀਮਾਰ ਹੋਵੇ ਤਾਂ ਆਪਣੇ ਹਥਿਆਰ ਉਤਾਰ ਰਖਣ ਵਿਚ(ਭੀ)ਤੁਸਾਂ ਪਰ ਕੋਈ ਦੋਖ ਨਹੀਂ ਹਾਂ ਅਪਣੀਬਾਵਧਾਨੀਰਖੋ (ਨਿਰਸੰਦੇਹ) ਅੱਲਾ ਨੇ ਕਾਫਰਾਂ ਵਾਸਤੇ ਬੇਇਜਤੀ ਦਾ ਦੁਖ ਤਿਆਰ ਕਰ ਛਡਿਆ ਹੈ ॥੧੦੩॥ ਫੇਰ ਜਦੋਂ ਤੁਸੀਂ ਨਮਾਜ਼ ਪੂਰੀ ਕਰ ਚੁਕੋ ਤਾਂ (ਓਸ ਦੇ ਪਿਛੋਂ) ਊਠਤ ਬੈਠਤ ਸੋਵਤ ਅੱਲਾ ਦੀ ਬੰਦਗੀ ਵਿਚ ਲਗੇ ਰਹੋ ਫੇਰ ਜਦੋਂ ਤੁਸੀਂ (ਵੈਰੀਆਂ ਵਲੋਂ) ਨਚਿੰਤ ਹੋ ਜਾਓ ਤਾਂ (ਪੂਰੀ) ਨਮਾਜ਼ ਪੜੋ ਕਾਹੇ ਤੇ ਮੁਸਲਮਾਨਾਂ ਉਤੇ ਨਮਾਜ਼ ਸਮੇਂ ਅਨੁਸਾਰ ਫਰਜ਼ ਹੈ ॥੧੦੪॥ ਅਰ ਲੋਗਾਂ (ਅਰਥਾਤ ਵੈਰਆਂ) ਦੇ ਪਿਛਾ ਕਰਨ ਵਿਚ ਹੱਠ ਨਾ ਹਾਰੋ ਯਦ (ਲੜਾਈ ਵਿਚ) ਤੁਹਾਨੂੰ ਤਕਲੀਫ ਪਹੁੰਚਦੀ ਹੈ ਤਾਂ ਜਿਸ ਤਰਹਾਂ ਤਹਾਨੂੰ ਤਕਲੀਫ ਪਹੁੰਚਦੀ ਹੈ (ਉਸੇ ਤਰਹਾਂ) ਉਨਹਾਂ ਨੂੰ ਭੀ ਤਕਲੀਫ ਪਹੁੰਚਦੀ ਹੈ