ਪੰਨਾ:ਕੂਕਿਆਂ ਦੀ ਵਿਥਿਆ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬

ਕੂਕਿਆਂ ਦੀ ਵਿਥਿਆ

ਚਾੜ੍ਹ ਦਿਤੀ ਤੇ ਆਪ ਭਜਨ ਕੀਰਤਨ ਵਿਚ ਮਗਨ ਰਹਿਣ ਲਗ ਪਏ। ਨਾਮਖ਼ੁਮਾਰੀ ਵਿਚ ਮਸਤ ਰਹਿਣ ਕਰਕੇ ਲੋਕਾਂ ਵਿਚ ਆਪ ‘ਸਾਈ’ ਕਰਕੇ ਪ੍ਰਸਿਧ ਹੋ ਗਏ। ਰਾਵਲਪਿੰਡੀ ਤੋਂ ਜਦ ਆਪ ਕਾਰ-ਵਿਹਾਰ ਲਈ ਹਜ਼ਰੋ ਜਾ ਰਹੇ, ਤਾਂ ਹੌਲੀ ਹੌਲੀ ਕਈ ਸੰਗੀ ਸ਼ਰਧਾਲੂ ਤੇ ਨਾਮ-ਰਸੀਏ ਭੌਰੇ ਆਪ ਪਾਸ ਆ ਇਕਤ੍ਰ ਹੋਣ ਲਗੇ ਅਤੇ ਥੋੜੇ ਸਮੇਂ ਵਿਚ ਹੀ ਨਾਮ-ਅਭਿਆਸੀ ਜਗਿਆਸੂਆਂ ਦਾ ਇਕ ਮੰਡਲ ਜਿਹਾ ਬਣਦਾ ਗਿਆ। ਇਸ ਮੰਡਲ ਦੇ ਮੁਖੀ ਭਗਤ ਜਵਾਹਰ ਮੱਲ ਸਨ, ਅਤੇ ਜੋ ਕੁ ਨਵਾਂ ਜਗਿਆ ਇਸ ਮੰਡਲ ਵਿਚ ਆਉਂਦਾ, ਓਹ ਸ੍ਵਭਾਵਿਕ ਹੈ। ਭਗਤ ਜਵਾਹਰ ਮੱਲ ਪਾਸੋਂ ਨਾਮ-ਅਭਿਆਸ ਦੀ ਵਿਧੀ ਪੁਛਦਾ ਤੇ ਉਨ੍ਹਾਂ ਪਾਸੋਂ ਗੁਰਮੰਤ੍ਰ ਲੈਦਾ। ਇਸ ਤਰ੍ਹਾਂ ਬੇਦੀਆਂ, ਸੋਢੀਆਂ, ਉਦਾਸੀਆਂ ਤੇ ਨਿਰਮਲੇ ਸੰਤਾਂ ਦੀ ਤਰ੍ਹਾਂ ਇਸ ਇਕ ਨਵੀਂ ਪ੍ਰਾਪਟੀ ਦੀ ਨੀਂਵ ਬਝਣੀ ਸ਼ੁਰੂ ਹੋ ਗਈ।

ਸਾਈਂ ਸਾਹਿਬ ਭਗਤ ਜਵਾਹਰ ਮੱਲ ਦੇ ਇਸ ਸ਼ਰਧਾਲੂ ਜਰਿਆਸੀ ਮੰਡਲ ਦੇ ਇਕ ਉਘੇ ਸੰਗੀ ਹਜ਼ਰੋ ਨਿਵਾਸੀ ਭਾਈ ਬਾਲਕ ਸਿੰਘ ਸਨ ਜਿਨ੍ਹਾਂ ਨੇ ਕਿ ਸਾਈਂ ਸਾਹਿਬ ਤੋਂ ਗੁਰਮੰਤ੍ਰ ਲੈ ਕੇ ਉਨ੍ਹਾਂ ਨੂੰ ਗੁਰੂ ਧਾਰਨ ਕਰ ਲਿਆ।*


*ਮੌਜੂਦਾ ਨਾਮਧਾਰੀ ਲਿਖਾਰੀਆਂ ਨੇ ਭਾਈ ਬਾਲਕ ਸਿੰਘ ਨੂੰ ਸਾਈਂ ਸਾਹਿਬ ਭਗਤ ਜੱਵਾਹਰ ਮੱਲ ਦੇ ਅਨੁਸਾਰੀ ਦੱਸਣ ਦੀ ਥਾਂ ਸਾਈ ਸਾਹਿਬ ਨੂੰ ਭਾਈ ਬਾਲਕ ਸਿੰਘ ਦੇ ਅਨੁਸਾਰੀ ਲਿਖ ਦਿੱਤਾ ਹੈ ਜੋ ਅਸਲ ਵਾਕਿਆਤ ਦੇ ਉਲਟ ਹੈ। ਇਹ ਹੀ ਨਹੀਂ ਬਲਕਿ ਭਾਈ ਬਾਲਕ ਸਿੰਘ ਨੂੰ ਗੁਰੁ ਗੋਬਿੰਦ ਸਿੰਘ ਦਾ ਗੱਦੀ-ਨਸ਼ੀਨ ਗੁਰ ਸਿੱਧ ਕਰਨ ਲਈ ਇਨ੍ਹਾਂ ਨੇ ਭਾਈ ਕਾਨ ਸਿੰਘ ਦੀ ਬਾਬਾ ਅਜਾਪਾਲ ਸਿੰਘ ਦੇ ਗੁਰੂ ਗੋਬਿੰਦ ਸਿੰਘ ਹੋਣ ਦੀ ਇਤਿਹਾਸ-ਵਿਰੁਧ ਮਨਘੜਤ ਕਹਾਣੀ ਦੇ ਬੇ-ਬੁਨਿਆਦ ਆਸਰੇ ਗੁਰਤਾ ਦੇਣ ਲਈ ਗੁਰੂ ਗੋਬਿੰਦ ਸਿੰਘ ਤੋਂ ਅਟਕ ਦੇ ਜ਼ਿਲੇ ਹਰੋਂ ਨਦੀ ਦੇ ਕਿਨਾਰੇ ਭਾਈ ਬਾਲਕ ਸਿੰਘ ਨੂੰ ਮੱਥਾ ਲਿਆ ਟਿਕਾਇਆ ਹੈ, ਹਾਲਾਂਕਿ ਖੁਦ ਭਾਈ ਕਾਨ੍ਹ ਸਿੰਘ ਨੇ ‘ਪੰਜਾਬੀ ਭੈਣ’ ਫੀਰੋਜ਼ਪੁਰ ਦੇ ਮਈ ਸੰਨ ੧੯੧੬ ਦੇ ਪਰਚੇ ਵਿਚ ਸਪਸ਼ਟ ਤੌਰ ਤੇ ਲਿਖਿਆ ਹੈ ਕਿ ਬਾਬਾ ਅਜਾਪਾਲ ਸਿੰਘ ਨੇ ਆਪਣੇ ਅੰਤ ਸਮੇਂ ਆਪਣੀ ਥਾਂ ਭਾਈ ਕਾਨ੍ਹ ਸਿੰਘ ਦੇ ਦਾਦਾ ਸਰੂਪ ਸਿੰਘ ਨੂੰ ਥਾਪਿਆ ਸੀ। ਇਹ ਗੱਲ

[ਬਾਕੀ ਦੇਖੋ ਸਫਾ੧੭

Digitized by Panjab Digital Library/ www.panjabdigilib.org