ਪੰਨਾ:ਕੂਕਿਆਂ ਦੀ ਵਿਥਿਆ.pdf/264

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬੦

ਕੂਕਿਆਂ ਦੀ ਵਿਥਿਆ

ਬਿਚ ਚਲਦਾ ਹੈ, ਸੋ ਤੈਂ ਜੋ ਆਪਣੀ ਧਾਰਨਾ ਲਿਖੀ ਹੈ ਜੋ ਇਹ ਧਾਰਨਾ ਗੁਰੂ ਦੀ ਬਡੀ ਮੇਹਰ ਜਾਣ ਤੂੰ ਤੇਰੇ ਉਤੇ ਗੁਰੂ ਜੀ ਦੀ ਬਡੀ ਮੇਹਰ ਹੈ, ਇਕ ਮੇਰੇ ਪਾਸ ਦੀ ਤਾਂ ਥੋੜੀ ਬਾਤ ਹੈ, ਗੁਰੂ ਜੀ ਨੇ ਲਿਖਾ ਹੈ ਸਿਫਤੀ ਗੰਢ ਪਵੇ ਦਰਬਾਰ। ਜਿਸ ਦੀ ਪ੍ਰਮੇਸ਼ਰ ਨਾਲ ਗੰਢ ਪੈ ਜਾਇ ਉਸ ਦੀ ਤਾਂ ਸਾਰੇ ਹੀ ਗੰਦ ਪੈ ਜਾਂਦੀ ਹੈ। ਮੇਰੇ ਤੇ ਸਰੀਰ ਕਰਕੇ ਤਾਂ ਭਾਮੇ ਕਿਤਨੀ ਹੀ ਦੂਰ ਰਹੇ ਪਰ ਭਜਨ ਬਾਣੀ ਕਰੇ ਤਕੜਾ ਹੋ ਕੇ ਤਾਂ ਉਹ ਮੇਰੇ ਪਾਸ ਹੈ, ਮੈ ਉਸ ਦੇ ਪਾਸ ਹਾਂ ਸਦਾ ਈ, ਕਿਸ ਕਰ ਕੇ ਜੋ ਕਿਸੇ ਨੂੰ ਜਿਸ ਬਾਤ ਦੀ ਲੋੜ ਹੁੰਦੀ ਹੈ ਉਹੋ ਬਸਤ ਲੈ ਕੇ ਉਹ ਰਾਜੀ ਹੁੰਦਾ ਹੈ ਜੋ ਮੈਨੂੰ ਤਾਂ ਏਹੋ ਲੋੜ ਹੈ ਭਜਨ ਕਰਨ ਦੀ ਤੇ ਨਾਲੇ ਕਰਾਉਣ ਦੀ। ਸੋ ਉਹ ਜੋ ਸਰੂਪ ਦਾ ਜੋ ਤੈਨੂੰ ਦਰਸ਼ਨ ਹੋਆ ਥਾ ਸੋ ਉਸ ਦਾ ਕਹਿਣਾ ਸਤਿ ਹੈ, ਤੂੰ ਸਦਾ ਹੀ ਮੇਰੇ ਪਾਸ ਈ ਹੈਂ ਪ੍ਰਤੀਤ ਕਰਕੇ ਮੰਨਣੀਂ। ਉਸ ਸਰੂਪ ਦਾ ਆਖਣਾ ਝੂਠਾ ਨਹੀਂ। ਬਿਨਾਂ ਭਜਨ ਬਾਣੀ ਜੋ ਮੇਰੇ ਪਾਸ ਭ ਭਾਮੇ ਰਹੇ ਰਾਤਿ ਦਿਨ, ਉਹ ਮੇਰੇ ਤੇ ਬਹੁਤ ਦੂਰ ਜਾਨਣਾ, ਨਾਲੇ ਪ੍ਰਮੇਸ਼ਰ ਤੇ ਭੀ ਦੁਰ ਜਾਣਾ। ਬਿਨਾਂ ਗੁਰਮਤਿ ਜੋ ਮੂਹਿ ਨਾਲ ਚਾਹਿ ਬਾਣੀ ਭੀ ਪੜੇ ਤਾਂ ਕੁਛ ਫ਼ਾਇਦਾ ਨਹੀਂ ਹੁੰਦਾ॥ ਮਨਮਤ ਏਸ ਦਾ ਨਾਉਂ ਹੈ ਜੋ ਬਾਣੀ ਪੜੀ ਪਰ ਬਾਣੀ ਦਾ ਆਖਿਆ ਨਾ ਕੀਤਾ। ਫੇਰ ਬਾਣੀ ਭੀ ਛੁਟ ਜਾਂਦੀ ਹੈ॥ ਰੋੜੇ ਤਾਂ ਬਡੇ ਉਪਾਧੀ ਹੈਨ, ਗੁਰਦੋਖੀ ਹੈਨ ਜੋ ਸੰਗਤ ਦਾ ਦੋਖੀ ਹੈ, ਉਸ ਨੂੰ ਗੁਰਦੋਖੀ ਜਾਣ ਲੈਣਾ।

ਭਾਈ ਕਾਲਾ ਸਿੰਘ ਜੀ, ਤੁਸੀਂ ਭਜਨ ਬਾਣੀ ਕਰੋ ਤਕੜੇ ਹੋ ਕੇ, ਅਰ ਨਾਲੇ ਜਰਾ ਖਿਮਾ ਧੀਰਜ ਭੀ ਰਖੋ। ਜੇ ਰੋੜੇ ਨਾਹੱਕ ਬਾਧਾ ਕਰਨਗੇ ਤਾਂ ਓਹ ਆਪੇ ਹੀ ਹਾਰ ਜਾਣਗੇ। ਧੀਰਜ ਬਡੀ ਚੀਜ਼ ਹੈ ਜੈਸੀ ਤੈਂ ਉਨਾਂ ਦੀ ਬਾਤ ਸੁਨਾਈ ਹੈ, ਤਾਂ ਉਨਾਂ ਦਾ ਸੁਭਾਉ ਹੀ ਉਨਾਂ ਨੂੰ ਖਰਾਬ ਕਰ ਦੇਊਗਾ। ਰੋੜੇ ਕਿਸ ਦੇ ਬਿਚਾਰੇ

.

Digitized by Panjab Digital Library/ www.panjabdigilib.org