ਪੰਨਾ:ਕੂਕਿਆਂ ਦੀ ਵਿਥਿਆ.pdf/336

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

३३२

ਕੂਕਿਆਂ ਦੀ ਵਿਥਿਆ

ਮੈ ਤਾ ਨਾਮੁ ਭਲੇ ਨੂੰ ਦਸਿਆ ਥਾ ਮੈਨੂੰ ਏਹ ਖਵਰ ਨਹੀ, ਥੀ ਕੇ ਮੇਰੇ ਨਾਲ ਏਹ ਬ੍ਰਤਨਾ ਹੈ ਕੋਈ ਮੈਂ ਪਿਛਲੇ ਜਨੁਮ ਬਹੁਤ ਭਾਰਾ ਪਾਪ ਕੀਤਾ ਹੈ।

ਹੋਰ ਜੀ ਸ੍ਰਬਤ ਨੂੰ ਮੇਰੀ ਬਲੋਂ ਫਤੇ ਬੁਲਾਉਨੀ। ਭਾਈ ਗਰੀਬੀ ਦਾਵੇ ਦਿਨ ਕਟ ਲੈਣੇ। ਫਿਰੰਗੀ ਮੈਨੂੰ ਕਦਿ ਛੋਡਿਦੇ ਥੇ। ਹਜਾਰਾਂ ਲੋਕਾਂ ਨੇ ਬਦਨਾਮੀ ਮੇਰੇ ਨਾਇ ਲਾਈ, ਆਪਣਿਆਂ ਬਗਾਨਿਆਂ ਨੇ, ਠਾਕਰ ਬੇਅੰਤ ਹੈ। ਲਗੇ ਤਾਂ ਭਜਨ ਬਾਣੀ ਕਰਨ ਥੇ, ਭਾਣਾ ਏਹ ਬ੍ਰਤਿਆ, ਹੁਣ ਤਾਂ ਸਾਰੀ ਬਾਤ ਦੀ ਨਿਰਾਲੀ ਹੈ, ਪ੍ਰ ਮੇਰੇ ਮਰੇ ਤੇ ਭੋਗ ਮੇਰੇ ਅਰਬ ਪੁਆਇ ਦੇਵੇ, ਜਿਸ ਤੇ ਸਰਿ ਆਵੇ, ਸਾਰੇ ਦੇਸਾਂ ਦੇ ਸਿੰਘਾਂ ਨੂੰ ਹੁਕਮ ਹੈ ਅਗੇ ਤੁਸੀਂ ਜਾਣੇ ਮੈਂ ਤਾਂ ਹੁਣ ਮਰਿ ਚੁਕਾ, ਕੋਈ ਦਿਨ ਦੇ ਸਾਸ ਹੈਨ। ਹੋਰ ਵੀ ਬਹੁਤ ਲਿਖਨਾ ਹੈ। ਅਗੇ ਬਹੁਤ ਲਿਖ ਭੇਜਆ ਹੈ ਓਹ ਦੇਖ ਲੈਣਾ।

੫੯

ੴ ਸਤਿਗੁਰ ਪ੍ਰਸਾਦਿ॥

ਲਿਖਤੁਮ ਰਾਮ ਸਿੰਘ, ਹੋਰ ਸੰਬੂਹ ਖਾਲਸਾ ਜੀ ਭੈਣੀ ਦਾ ਸੰਬੂਹ ਖਾਲਸੇ ਜੀ ਕੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਮਾਨ ਕਰਨੀ ਜੀ।

ਹੋਰ ਰਹਿਤ ਨਾਮਾ ਸੰਬੂਹ ਸੰਗਤ ਦੇ ਵਾਸਤੇ ਲਿਖਿਆ ਭੈਣੀ ਤੇ, ਪਿਛਲੀ ਰਾਤ ਉਠ ਕੇ ਗੜਵਾ ਲਜਾਇ ਕਰ ਮਦਾਨੇ ਹੋਇ ਔਣਾ, ਦੋ ਵਾਰੀ ਗੜਵਾ ਮਾਂਜਨਾਂ ਮਦਾਨ ਬਸਤਰ ਲਾਹਿ ਕੇ ਜਾਨਾ, ਦਾਤਨ ਕਰਨੀ, ਫੇਰ ਇਸ਼ਾਨ ਕਰਨਾ, ਬਾਣੀ ਪੜਨੀ ਜੇ ਕੰਠ ਨ ਹੋਵੇ ਤਾਂ ਕੰਠ ਕਰ ਲੈਣੀ ਸਰਬ ਮਾਈ ਬੀਬੀ ਬੁਢੇ ਬਾਲੇ ਨੇ, ਜ੫ ਜਾਪ ਦੁਹਾਂ ਦੇ ਹਜ਼ਾਰੇ ਸ਼ਬਦ ਕੰਠ ਕਰਨੇ, ਰਹਿਰਾਸ ਆਰਤੀ ਸੋਹਿਲਾ ਏਨੀ ਬਾਣੀ

Digitized by Panjab Digital Library/ www.panjabdigilib.org