ਪੰਨਾ:ਖੁਲ੍ਹੇ ਲੇਖ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੭ )

ਗੁਰੂ ਨਾਨਕ ਸਾਹਿਬ ਇਸ ਹਿੰਦੁਸਤਾਨ ਮੁਲਕ ਵਿੱਚ ਸਾਰੀ ਉਮਰ ਫਿਰਦੇ ਰਹੇ ਤੇ ਬੜੇ ਬੜੇ ਮੰਦਰਾਂ ਵਿੱਚ ਗਏ, ਬੜੀਆਂ ਬੜੀਆਂ ਮਸੀਤਾਂ ਵਿੱਚ ਫਿਰੇ, ਪਰ ਸਭ ਪਾਸੇ ਜਹਾਲਤ ਦੀ ਬੇਹੋਸ਼ੀ ਤੱਕੀ, ਮਜ਼ਬ ਇੰਨਾ ਉੱਚਾ ਤੇ ਦਿਲ ਵਿੱਚ ਲੁਕਿਆ ਕੋਈ ਬਹੁ-ਮੁੱਲਾ ਦਿਵਚ ਭਾਵ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਕਿਧਰੇ ਨਾ ਦਿੱਸਿਆ | ਕਾਂਸ਼ੀ ਵਿੱਚ ਬੜੇ ਬੜੇ ਪੜੇ ਲਿਖੇ ਪੰਡਿਤ ਥਾਲ ਵਿੱਚ ਦੀਵੇ ਬਾਲ ਇਕ ਪੱਥਰ ਦੇ ਕਰੂਪ ਬੁੱਤ ਅੱਗੇ ਆਰਤੀ ਕਰਦੇ ਆਪ ਨੇ ਦੇਖੇ, ਆਪ ਨੂੰ ਸਭ ਕੁਛ

ਕੂੜ ਦਿੱਸਿਆ, ਆਪ ਨੇ “ਗਗਨ ਮੈਂ ਬਾਲ ਆਪਣੀ ( ਕਾਸਮਿਕ, ਅਨੇਕ ਅਕਾਸ਼ੀ, ਆਰਤੀ ਉੱਚਾਰਣ ਕੀਤੀ। | ਆਪ ਨੇ ਮਸਜਿਦ ਵਿੱਚ ਕਾਜ਼ੀਆਂ ਨੂੰ ਈਮਾਨ ਦੇ ਕੇਂਦਰ ਥੋਂ ਪਰੇ ਗਏ ਹੋਏ ਦਿੱਸੇ ਤੇ ਉਨਾਂ ਦੀ ਨਿਸ਼ਾ ਕੀਤੀ, ਕਿ ਉਹ ਨਿਮਾਜ ਤੇ ਇਸਲਾਮ ਨਾਲ ਮਖੌਲ ਜਿਹਾ ਕਰ ਰਹੇ ਸਨ । ਆਪ ਨੇ ਮਾਸ ਨਾ ਖਾਣ ਵਾਲੇ ਸੁਚਮਣ ਕਰਨ ਵਾਲੇ ਵੈਸ਼ਨਵਾਂ · ਨੂੰ ਉਨਾਂ ਦਾ ਵਹਿਮ ਦੱਸਿਆ, ਕਿ ਇਹ ਮਜ਼ਬ ਨਹੀਂ ਹੋ ਸੱਕਦਾ, ਮਾਸ ਥੀਂ ਜੰਮੇ, ਮਾਸ ਨਾਲ ਪਲੇ, ਮਾਸ ਦੇ ਬਣੇ, ਅਸੀ ਮਾਸ ਥੀਂ ਕਿਧਰ ਨੱਸ ਸੱਕਦੇ ਹਾਂ ? ਜਨਾਨੀ ਨੂੰ ਗੁਰੂ ਨਾਨਕ ਸਾਹਿਬ ਕਿਹਾ ਹੈ, ਕਿ ਕੱਚਾ ਮਾਸ ਘਰ ਲਿਆਏ, ਅਸੀ ਕਦ ਤਕ ਤੇ ਕਿਥੇ ਤਕ ਤੇ ਕਿੰਝ ਓਸ ਫਿਲਾਸਫੀ ਦੀ ਪਥਰੀਲੀ ਮਣੀ ਮਾਣਕ ਦੀ ਨਿਰਜਿੰਦ ਸੂਚਮਣ ਉੱਪਰ