ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

735


ਧੀਆਂ ਗੋਰੀਆਂ ਜਮਾਈ ਤੇਰੇ ਕਾਲ਼ੇ
ਬਾਪੂ ਵੇ ਬਦਾਮੀ ਰੰਗਿਆ

736


ਰੰਗ ਪੁੱਠੇ ਵੇ ਤਵੇ ਤੋਂ ਕਾਲ਼ਾ
ਬਾਬਲ ਵਰ ਟੋਲਿਆ

737


ਦੇਖੀਂ ਧੀਏ ਨਿੰਦ ਨਾ ਦਈਂ
ਪੁੱਤ ਬਖਤਾਵਰਾਂ ਦੇ ਕਾਲ਼ੇ

738


ਸਾਥੋਂ ਹਾਏ ਨਿੰਦਿਆ ਨਾ ਜਾਵੇ
ਤੇਰੀ ਵੇ ਸਹੇੜ ਬਾਬਲਾ

739


ਨਿੰਦੀਏ ਨਾ ਮਾਲਕ ਨੂੰ
ਭਾਵੇਂ ਹੋਵੇ ਕੰਬਲੀ ਤੋਂ ਕਾਲ਼ਾ

740


ਅੱਗੇ ਤੇਰੇ ਭਾਗ ਬੱਚੀਏ
ਲੜ ਬਖਤਾਵਰਾਂ ਦੇ ਲਾਈ

741


ਬਾਪੂ ਭੁੱਖਾ ਤੀਵੀਆਂ ਦਾ
ਜੀਹਨੇ ਧੀ ਦਾ ਦਰਦ ਨਾ ਕੀਤਾ

742


ਨਹੀਂ ਬਾਪੂ ਮੈਂ ਮਰ ਜਾਂ
ਨਹੀਂ ਮਰ ਜੇ ਕੁੜਮਣੀ ਤੇਰੀ

743


ਤੂੰ ਤਾਂ ਧੀਏ ਅੱਜ ਮਰ ਜਾ
ਜਗ ਜੀਵੇ ਕੁੜਮਣੀ ਮੇਰੀ

744


ਮੇਰੀ ਸੱਸ ਦੇ ਚਿਲਕਣੇ ਬਾਲ਼ੇ
ਬਾਪੂ ਮੈਂਨੂੰ ਸੰਗ ਲਗਦੀ

745


ਉਹਨੇ ਆਪਣੇ ਸ਼ੌਕ ਨੂੰ ਪਾਏ
ਤੈਨੂੰ ਕਾਹਦੀ ਸੰਗ ਬੱਚੀਏ

ਗਾਉਂਦਾ ਪੰਜਾਬ :: 105