ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਦਾ ਮਹਿਰਮ

865


ਕੰਮ ਬਾਝ ਨੀ ਬਚੋਲਿਆਂ ਬਣਦਾ
ਘਰ ਭਾਮੇਂ ਹੋਵੇ ਲੱਖ ਦਾ

866


ਦੋ ਸਿਰ ਜੁੜਦਿਆਂ ਨੂੰ
ਚੰਦਰਾ ਮਾਰਦਾ ਭਾਨੀ

867


ਮਤਲਬ ਕੱਢ ਲੈਣ ਗੇ
ਮਿੱਠੀਆਂ ਜ਼ਬਾਨਾਂ ਵਾਲ਼ੇ

868


ਜ਼ੋਰ ਨਾ ਕੁੜੀ ਦਾ ਕੋਈ
ਰੋਂਦੀ ਨੂੰ ਤੋਰ ਦੇਣਗੇ

869


ਗੱਡੀ ਵਾਲ਼ਿਆ ਵੇ ਅੜਬ ਦਖਾਣਾ
ਕੁੜੀਆਂ ਨੂੰ ਮਿਲ਼ ਲੈਣ ਦੇ

870


ਗੱਡੀ ਤੋਰ ਵੇ ਦਖਾਣਾ ਦਿਆ ਮੁੰਡਿਆ
ਖਸਮਾਂ ਨੂੰ ਖਾਣ ਕੁੜੀਆਂ

871


ਚਾਓ ਮੁਕਲਾਵੇ ਦਾ
ਗੱਡੀ ਚੜ੍ਹਦੀ ਨੇ ਪਿੰਜਣੀ ਤੋੜੀ

872


ਬਣ ਬਣ ਨਿਕਲ ਸਰੀਰਾ
ਇਹ ਪਿੰਡ ਸਹੁਰਿਆਂ ਦਾ

873


ਗੱਡੀ ਵਿਚ ਨਾ ਪਰਾਹੁਣਿਆਂ ਛੇੜੀਂ
ਘਰ ਜਾ ਕੇ ਨੈਣ ਦਸਦੂ

118 :: ਗਾਉਂਦਾ ਪੰਜਾਬ