ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/159

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1208


ਮੁੰਡਾ ਭੂਰੀਆਂ ਮੁੱਛਾਂ ਨੂੰ ਵੱਟ ਦੇਵੇ
ਵਿਚ ਖੜਾ ਮੋਰੀਆਂ ਦੇ

1209


ਜੇ ਤੂੰ ਹੋਵੇਂ ਪਿੰਡ ਦੀ ਕੁੜੀ
ਤੇਰੀ ਚਟਣੀ ਬਣਾ ਕੇ ਖਾਵਾਂ

1210


ਵੇ ਮੈਂ ਹੌਲਦਾਰ ਦੀ ਸਾਲ਼ੀ
ਕੈਦ ਕਰਾਦੂੰ ਗੀ

1211


ਗੌਰਮਿੰਟ ਕਨੂੰਨ ਨਵੇਂ ਬਣਾਏ
ਕੈਦ ਕਰਾਦੂੰ ਗੀ

1212


ਚੱਕੀ ਛੁੱਟ ਗੀ ਤਵੇ ਨੇ ਛੁਟ ਜਾਣਾ
ਰਾਜ ਹੋ ਗਿਆ ਤੀਮੀਆਂ ਦਾ

1213


ਵੇ ਮੈਂ ਪਤਲੀ ਚੱਕੀ ਦਾ ਪੁੜ ਭਾਰੀ
ਦਿਓਰਾ ਹੱਥ ਪਾਈਂ ਆਣ ਕੇ

1214


ਤੈਨੂੰ ਹੱਥ ਨਾ ਕਿਸੇ ਨੇ ਹੁਣ ਲਾਉਣਾ
ਆ ਗਿਆ ਖਰਾਸ ਚੱਕੀਏ

1215


ਆਟਾ ਪਿਸਦਾ ਖਰਾਸ ਉੱਤੇ ਚੱਜਦਾ
ਦਾਲਾਂ ਜੋਗੀ ਰਹਿ ਗੀ ਚੱਕੀਏ

1216


ਦਾਣੇ ਲਦ ਕੇ ਘਰਾਟ ਉੱਤੇ ਲੈ ਜਾ
ਚੱਕੀ ਤੋੜ ਕਰਾਂ ਡਕਰੇ

1217


ਸਾਡਾ ਖੌਂਸੜਾ ਚੱਕੀ ਨੂੰ ਹੱਥ ਲਾਵੇ
ਗੋਜਰੇ ਮਸ਼ੀਨ ਚਲਦੀ

1218


ਜੇ ਮੈਂ ਜਾਣਦੀ ਚੱਕੀ ਦਾ ਪੁੜ ਭਾਰੀ
ਨਿੱਕੀ ਹੁੰਦੀ ਡੰਡ ਕੱਢਦੀ

ਗਾਉਂਦਾ ਪੰਜਾਬ:: 157