ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/161

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1230


ਨੱਚ ਲੈ ਬਸੰਤ ਕੁਰੇ
ਨਿੱਤ ਨਿੱਤ ਨੀ ਭਾਣਜੇ ਵਿਆਹੁਣੇ

1231


ਜੀਜਾ ਵਾਰ ਕੇ ਦੁਆਨੀ ਖੋਟੀ
ਕੁੜੀਆਂ 'ਚ ਲਾਜ ਰੱਖ ਲੈ

1232


ਬਾਹਮਣੀ ਲਕੀਰ ਕਢ੍ਹਗੀ
ਮੇਲ਼ ਨੀ ਜੱਟਾਂ ਦੇ ਆਉਣਾ

1233


ਸੌਣ ਦਿਆ ਬੱਦਲਾ ਵੇ
ਮੁੜ ਮੁੜ ਹੋ ਜਾ ਢੇਰੀ

1234


ਚੰਦਰਾ ਗਵਾਂਢ ਨਾ ਹੋਵੇ
ਲਾਈ ਲੱਗ ਨਾ ਹੋਵੇ ਘਰ ਵਾਲਾ

1235


ਦੁੱਧ ਪੁੱਤ ਨਾ ਹੱਟਾਂ ਤੇ ਵਿਕਦੇ
ਇਜ਼ਤਾਂ ਦਾ ਮੁੱਲ ਕੋਈ ਨਾ

1236


ਪਾਣੀ ਵਿਕਦਾ ਨੰਦ ਕੁਰੇ ਤੇਰਾ
ਸਾਡਾ ਏਥੇ ਦੁੱਧ ਨਾ ਵਿਕੇ

1237


ਜੀਹਦੀ ਬਾਂਹ ਫੜੀਏ
ਸਿਰ ਦੇ ਨਾਲ਼ ਨਭਾਈਏ

1238


ਵਿਛੇ ਵਛਾਉਣੇ ਛੱਡ ਗੀ
ਨੀ ਮਾਂ ਦੀਏ ਮੋਰਨੀਏਂ

1239


ਖੱਟ ਤੇ ਲੱਗ ਜੂ ਪਤਾ
ਕੀ ਦੇਣਗੇ ਕੁੜੀ ਦੇ ਮਾਪੇ

1240


ਮੈਂ ਜਾਣਾ ਮੇਲੇ ਨੂੰ
ਬਾਪੂ ਜਾਊਂਗਾ ਬਣਾ ਕੇ ਟੋਲੀ

ਗਾਉਂਦਾ ਪੰਜਾਬ:: 159