ਇਹ ਸਫ਼ਾ ਪ੍ਰਮਾਣਿਤ ਹੈ
1285
ਡੋਰ ਵੱਟ ਕੇ ਗਲੇ ਵਿਚ ਪਾਵਾਂ
ਮਿੱਤਰਾ ਤਵੀਤ ਬਣ ਜਾ
1286
ਲੰਬੜਾਂ ਦੀ ਚੰਦ ਕੁਰ ਨੇ
ਸੁਰਮਾਂ ਮਹਿੰਗਾ ਕੀਤਾ
1287
ਲੱਦੀ ਜਾਨੈ ਕੜਬ ਦੇ ਟਾਂਡੇ
ਰਸ ਲੈ ਗਏ ਪਿੰਡ ਦੇ ਮੁੰਡੇ
1288
ਸੁੰਘਿਆ ਜੀ ਫੁੱਲ ਕਰਕੇ
ਯਾਰ ਰਮ ਗਿਆ ਹੱਡਾਂ ਵਿਚ ਮੇਰੇ
1289
ਮਾਪੇ ਤੈਨੂੰ ਘੱਟ ਰੋਣਗੇ
ਬਹੁਤੇ ਰੋਣਗੇ ਦਿਲਾਂ ਦੇ ਜਾਨੀ
1290
ਮਰਦੀ ਨੇ ਅੱਕ ਚੱਬਿਆ
ਹਾਰ ਕੇ ਬੁੜ੍ਹੇ ਨਾਲ਼ ਲਾਈਆਂ
1291
ਕੋਠੇ ਕੋਠੇ ਆ ਜਾ ਲੱਛੀਏ
ਤੈਨੂੰ ਬੰਤੋ ਦਾ ਯਾਰ ਦਖਾਵਾਂ
1292
ਕੂਲਾ ਮੁੰਡਾ ਰੰਨ ਵਰਗਾ
ਦਾੜ੍ਹੀ ਆਈ ਤੇ ਮਨੁੱਖ ਬਣ ਜਾਵੇ
1293
ਅੱਗ ਬਾਲ ਕੇ ਧੂਏਂ ਦੇ ਪਜ ਰੋਵਾਂ
ਦੁੱਖ ਮੈਨੂੰ ਸੱਜਣਾਂ ਦਾ
1294
ਕਿਹੜਿਆਂ ਰੰਗਾਂ ਵਿਚ ਖੇਲੇ
ਮੈਂ ਕੀ ਜਾਣਾ ਤੇਰੀ ਸਾਰ ਨੂੰ
1295
ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ
ਪਾਣੀ ਨਾਲ਼ੋਂ ਪੈਗੇ ਪਤਲੇ
164 :: ਗਾਉਂਦਾ ਪੰਜਾਬ