ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

114


ਨੀ ਮੈਂ ਲਗਰ ਤੂਤ ਦੀ
ਲੜ ਮਧਰੇ ਦੇ ਲਾਈ

115

ਟਾਹਲੀ


ਕੱਲੀ ਹੋਵੇ ਨਾ ਬਣਾਂ ਵਿਚ ਟਾਹਲੀ
ਕੱਲਾ ਨਾ ਹੋਵੇ ਪੁੱਤ ਜੱਟ ਦਾ

116


ਟਾਹਲੀ ਉੱਤੋਂ ਬੋਲ ਤੋਤਿਆ
ਕਦੋਂ ਹੋਣਗੇ ਸਜਣ ਨਾਲ਼ ਮੇਲੇ

117


ਮੁੰਡਿਆ ਵੇ ਟਾਹਲੀ ਦਿਆ ਪਾਵਿਆ
ਤੇਰੇ ਉੱਤੇ ਮੈਂ ਮਰ ਗਈ

118


ਵੀਰ ਜਾ ਕੇ ਸੁਨਾਮੋਂ ਲਿਆਇਆ
ਚਰਖ਼ਾ ਟਾਹਲੀ ਦਾ

119


ਮੇਰੇ ਵੀਰ ਦੀ ਰੋਪਨਾ ਪੈਂਦੀ
ਟਾਹਲੀ ਉੱਤੋਂ ਬੋਲ ਤੋਤਿਆ

120


ਊਠਾਂ ਵਾਲ਼ਿਆਂ ਵਾਂਛ ਲਈ ਟਾਹਲੀ
ਤਿਪ ਤਿਪ ਰੋਣ ਅੱਖੀਆਂ

121


ਨਿੰਮ ਕੌੜੀ ਨਿੰਮ ਨੂੰ ਪਤਾਸੇ ਲੱਗਦੇ
ਵਿਹੜੇ ਛੜਿਆਂ ਦੇ

122

ਨਿੰਮ


ਹੇਠ ਕੱਤਿਆ ਕਰੂੰ
ਲੈ ਦੇ ਚਰਖ਼ਾ ਸ਼ੀਸ਼ਿਆਂ ਵਾਲ਼ਾ

123


ਤੇਰੀ ਸਿਖਰੋਂ ਪੀਘ ਟੁੱਟ ਜਾਵੇ
ਨਿੰਮ ਨਾਲ ਝੂਟਦੀਏ

ਗਾਉਂਦਾ ਪੰਜਾਬ:: 35