ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

145


ਮੈਨੂੰ ਬੇਰੀਆਂ 'ਚੋਂ ਬੇਰ ਥਿਆਇਆ
ਭਾਬੀ ਤੇਰੀ ਗਲ੍ਹ ਵਰਗਾ

146


ਬੇਰੀਆਂ ਦੇ ਬੇਰ ਖਾਣੀਏਂ
ਗੋਰੇ ਰੰਗ ਤੇ ਝਰੀਟਾਂ ਆਈਆਂ

147


ਬੇਰੀਆਂ ਨੂੰ ਬੇਰ ਲੱਗ ਗੇ
ਤੈਨੂੰ ਕੁਝ ਨਾ ਲੱਗਾ ਮੁਟਿਆਰੇ

148

ਵੇਲ


ਕੁੜੀ ਪੱਟ ਦੀ ਤਾਰ ਦਾ ਬਾਟਾ
ਦੂਹਰੀ ਹੋਈ ਵੇਲ ਦਿਸੇ

149


ਤੈਨੂੰ ਯਾਰ ਰੱਖਣਾ ਨਾ ਆਇਆ
ਵਧਗੀ ਵੇਲ ਜਹੀ

38:: ਗਾਉਂਦਾ ਪੰਜਾਬ