ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

169


ਮਲਮਲ ਵੱਟ 'ਤੇ ਖੜ੍ਹੀ
ਚਿੱਟਾ ਚਾਦਰਾ ਕਪਾਹ ਨੂੰ ਗੋਡੀ ਦੇਵੇ

170


ਪਰ੍ਹੇ ਹਟ ਜਾ ਕਪਾਹ ਦੀਏ ਛਟੀਏ
ਪਤਲੋ ਨੂੰ ਲੰਘ ਜਾਣ ਦੇ

171


ਭਲ਼ਕੇ ਕਪਾਹ ਦੀ ਬਾਰੀ
ਵੱਟੇ ਵੱਟ ਆ ਜੀਂ ਮਿੱਤਰਾ

172

ਕਮਾਦ


ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ

173


ਕਾਲੀ ਤਿਤਰੀ ਕਮਾਦੋਂ ਨਿਕਲ਼ੀ
ਉਡਦੀ ਨੂੰ ਬਾਜ ਪੈ ਗਿਆ।

174

ਕਰੇਲੇ


ਗੰਢੇ ਤੇਰੇ ਕਰੇਲੇ ਮੇਰੇ
ਖੂਹ ਤੇ ਮੰਗਾ ਲੈ ਰੋਟੀਆਂ

175


ਗੰਢੇ ਤੇਰੇ ਕਰੇਲੇ ਮੇਰੇ
ਰਲ਼ ਕੇ ਤੜਕਾਂਗੇ

176

ਕੱਦੂ


ਮੇਰੀ ਮਚਗੀ ਕੱਦੂ ਦੀ ਤਰਕਾਰੀ
ਆਇਆ ਨਾ ਪਰੇਟ ਕਰਕੇ

177


ਗੋਰੀ ਗੱਲ੍ਹ ਦਾ ਬਣੇ ਖਰਬੂਜ਼ਾ
ਡੰਡੀਆਂ ਦੀ ਵੇਲ ਬਣਜੇ

178

ਚਰ੍ਹੀ


ਅੱਖ ਮਾਰ ਕੇ ਚਰ੍ਹੀ ਵਿਚ ਬੜਗੀ
ਐਡਾ ਕੀ ਜ਼ਰੂਰੀ ਕੰਮ ਸੀ

ਗਾਉਂਦਾ ਪੰਜਾਬ:: 41