ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੰਡ ਮਿਸ਼ਰੀ

327


ਖੰਡ ਮਿਸ਼ਰੀ ਦੀਆਂ ਡਲ਼ੀਆਂ
ਰੂਪ ਕੁਆਰੀ ਦਾ

328


ਰੂਪ ਦਿਆਲੋ ਦਾ
ਅੱਗ ਮੰਦਰਾਂ ਵਿਚ ਮੱਚਦੀ

329


ਰੂਪ ਕੁਆਰੀ ਦਾ
ਦਿਨ ਚੜ੍ਹਦੇ ਦੀ ਲਾਲੀ

330


ਤੇਰਾ ਰੂਪ ਝੱਲਿਆ ਨਾ ਜਾਵੇ
ਕੰਨੋਂ ਲਾਹਦੇ ਸੋਨ ਚਿੜੀਆਂ

331


ਸੁਹਣੀ ਨਿਕਲ਼ੀ ਢਾਬ 'ਚੋਂ ਨਾਹ ਕੇ
ਸੁਲਫੇ ਦੀ ਲਾਟ ਵਰਗੀ

332


ਲੋਕੀ ਆਖਦੇ ਸ਼ਰਬਤੀ ਟੋਟਾ
ਮੇਰੇ ਭਾ ਦੀ ਅੱਗ ਮੱਚਦੀ

333


ਰੰਨ ਨ੍ਹਾ ਕੇ ਛੱਪੜ 'ਚੋਂ ਨਿਕਲ਼ੀ
ਸੁਲਫੇ ਦੀ ਲਾਟ ਵਰਗੀ

334


ਤੂੰ ਵੀ ਸਿਖ ਲੈ ਹੀਰਿਆ ਹਰਨਾ
ਤੋਰ ਕੁਆਰੀ ਦੀ

335


ਰੂਪ ਤੈਨੂੰ ਰੱਬ ਨੇ ਦਿੱਤਾ
ਉੱਡ ਜਾ ਪਟੋਲ੍ਹਾ ਬਣ ਕੇ

ਗਾਉਂਦਾ ਪੰਜਾਬ:: 61