ਇਹ ਸਫ਼ਾ ਪ੍ਰਮਾਣਿਤ ਹੈ
336
ਮਰ ਜਾਣ ਰੱਬ ਕਰਕੇ
ਸੋਹਣੀਆਂ ਰੰਨਾਂ ਦੇ ਰਾਖੇ
337
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ
ਸਾਰਾ ਜੱਗ ਵੈਰ ਪੈ ਗਿਆ
338
ਗੋਰੇ ਰੰਗ ਨੂੰ ਨਾ ਪੁੱਛਦਾ ਕੋਈ
ਮੁੱਲ ਪੈਂਦੇ ਅਕਲਾਂ ਦੇ
339
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ
ਘੁੰਡ ਵਿਚ ਕੈਦ ਰੱਖੀਆਂ
340
ਘੁੰਡ ਚੁੱਕ ਕੇ ਦਖਾ ਦੇ ਮੁਖੜਾ
ਤੇਰਾ ਕਿਹੜਾ ਮੁੱਲ ਲਗਦਾ
341
ਘੁੰਡ ਕੱਢ ਲੈ ਪਤਲੀਏ ਨਾਰੇ
ਪਾਣੀਆਂ ਨੂੰ ਅੱਗ ਲੱਗ ਜੂ
342
ਇਕ ਤੇਰਾ ਰੰਗ ਮੁਸ਼ਕੀ
ਦੂਜਾ ਡਾਹ ਲਿਆ ਬੀਹੀ ਵਿਚ ਚਰਖਾ
343
ਚੱਜ ਨੀ ਵੱਸਣ ਦੇ ਤੇਰੇ
ਕੱਤਣੀ 'ਚ ਲੱਡੂ ਰੱਖਦੀ
344
ਤੇਰੀ ਕੱਤਣੀ ਨਫੇ ਵਿਚ ਲੈਣੀ
ਮੁੱਲ ਕਰ ਚਰਖੀ ਦਾ
345
ਚੱਜ ਨੀ ਬਸਣ ਦੇ ਤੇਰੇ
ਕੱਤਣੀ 'ਚ ਪਈਆਂ ਰਿਓੜੀਆਂ
346
ਜੇਹੀ ਤੇਰੀ ਗੁੱਤ ਦੇਖ ਲੀ
ਜਿਹਾ ਦੇਖ ਲਿਆ ਜਰਗ ਦਾ ਮੇਲਾ
62 :: ਗਾਉਂਦਾ ਪੰਜਾਬ