ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

380


ਯਾਰੀ ਤਾਂ ਫੱਬਦੀ
ਦਿਲ ਹੋਏ ਜੇ ਪਹਾੜਾਂ ਵਰਗਾ

381


ਯਾਰੀ ਲਾਈਏ ਤਾਂ ਤੋੜ ਨਿਭਾਈਏ
ਹੱਸ ਕੇ ਨਾ ਬਾਂਹ ਫੜੀਏ

382


ਮੈਂ ਤਾਂ ਬੋਲ ਪੁਗਾਵਾਂ
ਲੱਗੀਆਂ ਪ੍ਰੀਤਾਂ ਦੇ

383


ਯਾਰੀ ਪਿੰਡ ਦੇ ਮੁੰਡੇ ਨਾਲ਼ ਲਾਈਏ
ਦਰਸ਼ਨ ਨਿੱਤ ਕਰੀਏ

384


ਇਸ਼ਕ ਪੰਜਾਬਣ ਦਾ
ਬਿਨਾਂ ਮੁਕਤੀ ਸੁਰਗ ਦਾ ਬੂਟਾ

385


ਯਾਰੀ ਹੱਟੀ ਤੇ ਲਖਾ ਕੇ ਲਾਈਏ
ਦਗੇਦਾਰ ਹੋ ਗੀ ਦੁਨੀਆਂ

386


ਯਾਰੀ ਲਾਣ ਨੂੰ ਬੜਾ ਚਿੱਤ ਕਰਦਾ
ਇਕ ਡਰ ਮਾਪਿਆਂ ਦਾ

387


ਅਨਦਾਹੜੀਏ ਮੁੰਡੇ ਨਾਲ਼ ਯਾਰੀ
ਧੀਏ ਤੈਨੂੰ ਰਾਜ ਦੀ ਗੱਦੀ

388


ਕਾਸ਼ਨੀ ਦੁਪੱਟੇ ਵਾਲ਼ੀਏ
ਤੈਨੂੰ ਨਿੱਤ ਸੁਪਨੇ ਵਿਚ ਦੇਖਾਂ

389


ਤੂੰ ਮਨ ਮੋਹ ਲਿਆ ਨੀ
ਨੇਤਰ ਨਾਲ਼ ਰਲ਼ਾ ਕੇ

390


ਮੈਨੂੰ ਜਿੰਦ ਨਾਲੋਂ ਯਾਰ ਪਿਆਰਾ
ਡੱਬੀ ਵਿਚ ਪਾ ਰੱਖਦੀ

ਗਾਉਂਦਾ ਪੰਜਾਬ:: 67