ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

457


ਯਾਰ ਰੋਵੇ ਕਿੱਕਰਾਂ ਦੇ ਓਹਲੇ
ਗੱਡੀ ਵਿਚ ਮੈਂ ਰੋਵਾਂ

458


ਨੌਕਰ ਹੋਵੇ ਪਾਵਾਂ ਚਿੱਠੀਆਂ
ਸਾਧੂ ਹੋਏ ਦਾ ਕੀ ਲਾਜ ਬਣਾਵਾਂ

459


ਟੁੱਟਗੀ ਯਾਰੀ ਪੱਠੀਏ
ਮਨ ਮੁੜਿਆ ਹੈ ਦੀਂਹਦੀ ਨੀ

460


ਮੇਰੀ ਲੱਗਦੀ ਕਿਸੇ ਨਾ ਦੇਖੀ
ਟੁੱਟਦੀ ਨੂੰ ਜੱਗ ਜਾਣਦਾ

461


ਚਿੱਤ ਨਾ ਤੀਆਂ ਵਿਚ ਲੱਗਦਾ
ਯਾਰ ਬੀਮਾਰ ਪਿਆ

462


ਝੂਠੇ ਦਾਅਵੇ ਮਿੱਤਰਾਂ ਦੇ
ਲੈ ਜਾਣਗੇ ਜਿਨ੍ਹਾਂ ਨੇ ਦੰਮ ਖ਼ਰਚੇ

463


ਮੁੰਡਿਆ ਬਲੋਚਾਂ ਦਿਆ
ਤੇਰੇ ਢੋਲੇ ਰੜਕਦੇ ਹਿੱਕ ਤੇ

464


ਮੇਰੇ ਯਾਰ ਨੇ ਚੁਬਾਰਾ ਪਾਇਆ
ਚੜ੍ਹਦੀ ਦੇ ਪੱਟ ਫੁਲ ਗੇ

465


ਖੱਟੀ ਆਪਣੇ ਖਸਮ ਦੀ ਖਾਈਏ
ਯਾਰ ਦਾ ਨਾ ਘਰ ਪੱਟੀਏ

466


ਪੱਟੀ ਜਾਵੇਂਗੀ ਕਦੇ ਨੀ ਘਰ ਬਸਣਾ
ਦੋ ਦੋ ਯਾਰ ਰੱਖਦੀ

467


ਕੀੜੇ ਪੈਣਗੇ ਮਰੇਂਗੀ ਸੱਪ ਲੜ ਕੇ
ਮਿੱਤਰਾਂ ਨੂੰ ਦਗਾ ਦੇਣੀਏਂ

74:: ਗਾਉਂਦਾ ਪੰਜਾਬ