ਇਹ ਸਫ਼ਾ ਪ੍ਰਮਾਣਿਤ ਹੈ
541
ਅੱਖ ਖੁੱਲ੍ਹਗੀ ਨਜ਼ਰ ਨਾ ਆਇਆ
ਸੁਫ਼ਨੇ 'ਚ ਪੈਣ ਜੱਫੀਆਂ
542
ਮੈਨੂੰ ਮੱਸਿਆ 'ਚ ਪੈਣ ਭੁਲੇਖੇ
ਤੇਰੀ ਵੇ ਸੰਧੂਰੀ ਪੱਗ ਦੇ
543
ਸੰਧੂਰੀ ਪੱਗ ਦੇ ਭੁਲੇਖੇ ਪੈਂਦੇ
ਤ੍ਰਿਜਣਾਂ 'ਚ ਕੱਤਦੀ ਨੂੰ
544
ਕਦੀ ਪਾ ਵਤਨਾਂ ਵਲ ਫੇਰਾ
ਝਾਕਦੀ ਦੀ ਅੱਖ ਥੱਕ ਗੀ
545
ਪੁੱਤਰਾ ਸਹੁਰੇ ਦਿਆ
ਕਦੀ ਬਣ ਕੇ ਪਰਾਹੁਣਾ ਆ
546
ਕਿਤੇ ਮਿਲ ਕੇ ਭੈਣ ਦਿਆ ਵੀਰਾ
ਮੇਲੇ ਮੁਕਤਸਰ ਦੇ
547
ਮੱਸਿਆ ਸਵੇਰ ਦੀ ਵਗੇ
ਪੁੱਤ ਸਹੁਰੇ ਦਾ ਨਜ਼ਰ ਨਾ ਆਵੇ
548
ਮਾਪੇ ਮੈਨੂੰ ਰੋਗ ਪੁੱਛਦੇ
ਪਾਣੀ ਮੇਰਿਆਂ ਹੱਡਾਂ ਦਾ ਸੁੱਕਿਆ
549
ਚਿੱਤ ਲੱਗੇ ਨਾ ਉਦਾਸਣ ਹੋਈ
ਕਰਦੀ ਦਿਨ ਕਟੀਆਂ
550
ਕਿਹੜਾ ਗ਼ਮ ਨੀ ਜਾਨ ਨੂੰ ਲਾਇਆ
ਗੱਲ੍ਹਾਂ ਵਾਲ਼ਾ ਰੰਗ ਉਡਿਆ
551
ਮੇਰਾ ਹੈ ਨੀ ਦਿਲਾਂ ਦਾ ਭੇਤੀ
ਕੀਹਦੇ ਕੋਲ ਭੇਤ ਦੱਸ ਦਾਂ
82:: ਗਾਉਂਦਾ ਪੰਜਾਬ