ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

597

ਚੂੜਾ


ਕਦੀ ਹਾਕ ਨਾ ਚੰਦਰੀਏ ਮਾਰੀ
ਚੂੜੇ ਵਾਲ਼ੀ ਬਾਂਹ ਕੱਢ ਕੇ

598


ਤੇਰੀ ਚੰਦਰੀ ਦੀ ਜ਼ਾਤ ਤਖਾਣੀ
ਚੂੜਾ ਪਾ ਕੇ ਸੱਕ ਹੂੰਝਦੀ

599

ਚੂੜੀਆਂ


ਤੇਰੀ ਜੇਬ 'ਚ ਖੜਕਦੇ ਪੈਸੇ
ਹੱਥਾਂ ਨੂੰ ਚੜ੍ਹਾ ਦੇ ਚੂੜੀਆਂ

600


ਨੈਣਾਂ ਦੇਵੀ ਤੋਂ ਚੂੜੀਆਂ ਲਿਆਏ
ਤੇਰੇ ਨਾਲ਼ੋਂ ਮਿੱਤਰ ਚੰਗੇ

601


ਤੇਰੇ ਚੂੜੀਆਂ ਪਸੰਦ ਨਾ ਆਈਆਂ
ਨੀ ਸਾਰਾ ਮੇਲਾ ਗਾਹ ਮਾਰਿਆ

602


ਅਸੀਂ ਕਲ੍ਹ ਮੁਕਲਾਵੇ ਜਾਣਾ
ਮਾਏਂ ਨੀ ਚੜ੍ਹਾ ਦੇ ਚੂੜੀਆਂ

603


ਮੁੰਡਾ ਭੰਨਦਾ ਕਿਰਕ ਨੀ ਕਰਦਾ
ਮੇਰੀਆਂ ਬਰੀਕ ਚੂੜੀਆਂ

604

ਚੰਦਰਾ ਸ਼ੁਕੀਨ ਬਣ ਗਿਆ


ਚੰਦਰਾ ਸ਼ੁਕੀਨ ਬਣ ਗਿਆ
ਪਾ ਕੇ ਰੇਬ ਪਜਾਮਾ

605


ਬੰਨ੍ਹ ਕੇ ਖੱਦਰ ਦਾ ਸਾਫਾ
ਚੰਦਰਾ ਸ਼ੁਕੀਨ ਬਣ ਗਿਆ

606

ਚਾਦਰਾ


ਵੈਲੀ ਪੁੱਤਾਂ ਦੇ ਚਾਦਰੇ ਧੂਹਣੇ
ਘਰਾਂ ਵਿਚ ਭੰਗ ਭੁੱਜਦੀ

88:: ਗਾਉਂਦਾ ਪੰਜਾਬ