ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

657

ਫੁਲਕਾਰੀ


ਤੇਰੀ ਸੜ ਜੈ ਨੰਬਰਦਾਰੀ
ਕੁੜਤੀ ਨਾ ਲਿਆਂਦੀ ਟੂਲ ਦੀ

658


ਮੈਂ ਕਿਹੜਾ ਘੱਟ ਵੱਸਦੀ
ਮੇਰੇ ਨਾਲ਼ ਦੀ ਪਹਿਨਦੀ ਨਰਮਾ

659


ਲੋਕੀ ਪਹਿਨਦੇ ਵਲੈਤੀ ਟੋਟੇ
ਫੂਕਾਂ ਫੁਲਕਾਰੀ ਨੂੰ

660

ਬਾਲੇ


ਗੱਲ੍ਹਾਂ ਗੋਰੀਆਂ ਚਿਲਕਣੇ ਬਾਲ਼ੇ
ਬਚਨੋ ਬੈਲਣ ਦੇ

661


ਰਸ ਲੈ ਗੇ ਕੰਨਾਂ ਦੇ ਬਾਲ਼ੇ
ਝਾਕਾ ਲੈ ਗੀ ਨੱਥ ਮੱਛਲੀ

662


ਵਿੰਗੇ ਹੋ ਗੇ ਕੰਨਾਂ ਦੇ ਬਾਲ਼ੇ
ਬੋਤੇ ਉਤੋਂ ਮੈਂ ਡਿਗ ਪੀ

663


ਦਸ ਡੰਡੀਆਂ ਗਿਆਰਵਾਂ ਬਾਲ਼ਾ
ਦੰਦੀਆਂ ਨੂੰ ਥਾਂ ਕੋਈ ਨਾ

664


ਤੇਰੇ ਯਾਰ ਦੀ ਲਲਾਮੀ ਬੋਲੇ
ਵਿਚੇ ਤੇਰੇ ਬੰਦ ਜਾਣਗੇ

665

ਬੰਦ


ਤੇਰਾ ਮਾਮਲਾ ਅਜੇ ਨਾ ਤਰਿਆ
ਬੰਦ ਮੇਰੇ ਵੇਚ ਵੀ ਆਇਉਂ

666


ਨਹੀਂ ਮੰਨਜਾ ਬੀਹੀ ਦੇ ਵਿਚ ਬਹਿਣਾ
ਨਹੀਂ ਮੇਰੇ ਬੰਦ ਮੋੜ ਦੇ

94:: ਗਾਉਂਦਾ ਪੰਜਾਬ