ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ੋਰ ਜ਼ੋਰ ਦੀ ਪਹਿਰੇ ਦਿਓ ਤੇ ਮੁਲਾਕਾਤੀਆਂ ਨੂੰ ਇਉਂ ਹਟਾ ਦਿਆ ਕਰੋ ਜਿਓਂ ਵਾਈਸਰਾਇ ਦੇ ਬੌਡੀਗਾਰਡ ਖ਼ਿਤਾਬਾਂ ਦੇ ਮੰਗਤਿਆਂ ਨੂੰ ਹਟਾ ਦੇਂਦੇ ਨੇ।

ਤੁਸੀਂ ਸੋਚਦੇ ਹੋਵੋਗੇ ਕਿ ਮੁਲਾਕਾਤੀ ਲੋਕ ਵੀ ਤਾਂ ਆਖਰ ਕਿਸੇ ਕੰਮ ਹੀ ਆਉਂਦੇ ਹੋਣਗੇ। ਕੋਈ ਨਾ, ਦੁਹਾਈ ਰਬ ਦੀ! ਜੇ ਕਿਸੇ ਕੰਮ ਆਉਂਦੇ ਹੋਣ ਤਾਂ ਮੈਂ ਹਥੀਂ ਛਾਵਾਂ ਕਰਾਂ। ਜੰਮ ਜੰਮਕੇ ਆਉਣ, ਕੰਮ ਦੀ ਗਲ ਕਰਨ ਤੇ ਥੈਂਕਸ ਕਰਕੇ ਠੰਡੇ ਠੰਡੇ ਟੁਰ ਜਾਣ। ਪਰ ਓਹ ਤਾਂ ਆਉਂਦੇ ਨੇ ਵਕਤ ਗੁਜ਼ਾਰਨ। ਅਜ ਕਲ ਮੰਦੇ ਮੰਦਵਾੜੇ ਦੇ ਦਿਨ ਨੇ, ਕੰਮ ਕੋਈ ਹੁੰਦਾ ਨਹੀਂ, ਸੋਚਦੇ ਨੇ ਚਲੋ ਬਾਬੇ ਨੂੰ ਹੀ ਮੁਸੀਬਤ ਚਲ ਪਾਈਏ।
ਤੜਕਸਾਰ ਜਿਸ ਵੇਲੇ ਲੋਕ ਪੂਜਾ ਪਾਠ ਨੂੰ ਲਗੇ ਹੁੰਦੇ ਨੇ ਤੇ ਅਸੀਂ ਕੰਮ ਦੀਆਂ ਸਕੀਮਾਂ ਸੋਚਣ ਗੁਸਲਖ਼ਾਨੇ ਗਏ ਹੁੰਨੇ ਆਂ, ਯਾ ਜਾਣ ਲਗਨੇ ਆਂ, ਤਾਂ ਉਸੇ ਵੇਲੇ ਤੋਂ ਇਹ ਬੀਬੇ ਰਾਣੇ ਸਿਰੀਆਂ ਕਢਣੀਆਂ ਸ਼ੁਰੂ ਕਰ ਦੇਂਦੇ ਨੇ। ਸਾਡਾ ਮਗਜ਼ ਜੋ ਖਪਣਾ ਹੋਯਾ ਸੋ ਖਪਣਾ ਹੀ ਹੋਯਾ, ਸਾਡੇ ਪਹਿਰੇਦਾਰ ਮੁਲਾਜ਼ਮਾਂ ਦਾ ਮਗਜ਼ ਭੀ ਏਹਨਾਂ ਮਿਤ੍ਰਾਂ ਪਿਆਰਿਆਂ ਦੀਆਂ ਵਾਜਾਂ ਚੱਟ ਕਰ ਜਾਂਦੀਆਂ ਹਨ। ਕੋਈ ਦੂਰੋਂ ਪਤਲੂਨ ਤੇ ਗੈਟਸ ਠੀਕ ਕਰਦਾ ਹੋਯਾ ਕਹਿੰਦਾ ਹੈ 'ਅਰੇ ਓ ਚੌਂਕੀਦਾਰ, ਬਾਬਾ ਜੀ ਕੋ ਹਮਾਰਾ ਇਤਲਾਹ ਕਰੋ।' ਕੋਈ ਡੰਡਾ ਹਥ ਵਿਚ ਫੜੀ ਆ ਜਾਂਦਾ ਹੈ ਤੇ ਨੌਕਰ ਨਾਲ ਗਲ ਕਰਨੀ ਹੱਤਕ ਸਮਝਕੇ ਸਿਧਾ ਸਾਨੂੰ ਈ ਵਾਜਾਂ ਦੇ ਡੰਡੇ ਮਾਰਨ ਲਗ ਜਾਂਦਾ ਹੈ। 'ਬਾਬਾ ਜੀ, ਬਾਬਾ ਜੀ, ਘਰ ਓ?' ਤੇ ਸਭ ਤੋਂ ਜ਼ਾਲਮ ਵੀਰ ਓਹ ਹਨ ਜੋ ਨਾਂ ਨੌਕਰ ਨੂੰ ਪੁਛਦੇ ਹਨ ਤੇ ਨਾ ਵਾਜ ਦੇਂਦੇ ਹਨ, ਸਿਧੇ ਚੋਰਾਂ ਵਾਂਗੂ ਯਾ ਡਾਕੂਆਂ ਵਾਂਗੂੰ ਅੰਦਰ ਆ ਵੜਦੇ ਨੇ ਤੇ 'ਮਹਾਰਾਜ ਵਾਹਰ ਜੀ ਦੀ ਫਤੇ' ਦਾ

੧੨੭