ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਂਗ ਦੀ ਖ਼ਬਰ ਤਾਂ ਬੜੀ ਛੇਤੀ ਆਈ ਸੀ ਪਰ ਆਪ ਕਾਂਗ ਨੇ ਅਕਸਰ ਲੰਘਦੀ ਲੰਘਦੀ ਹੀ ਲੰਘਣਾ ਸੀ, ਆਖਰ ਤਿੰਨ ਸਾਤੇ ਤੜਪਾ ਕੇ ਲੰਘ ਗਈ ਤੇ ਮੁੜ ਦੁਨੀਆਂ ਤੁਰਨ ਫਿਰਨ ਲੱਗੀ। ਫੇਰ ਭੀ ਪਾਲਾ ਆਖਰ ਪਾਲਾ ਹੀ ਹੈ। ਦਰਖਤਾਂ ਦੀਆਂ ਨੰਗੀਆਂ ਟਹਿਣੀਆਂ ਸੁਕ ਗਈਆਂ ਜਾਪਦੀਆਂ ਸਨ। ਟਾਵੇਂ ਟਾਵੇਂ ਦਰਖ਼ਤਾਂ ਦੇ ਪਤੇ ਹੌਸਲਾ ਬੰਨ੍ਹਾਂਦੇ ਸਨ ਕਿ ਸ਼ਾਇਦ ਮੁੜ ਕਾਲੀਆਂ ਸੋਕੜੂ ਟਾਹਣੀਆਂ ਲੁਕ ਜਾਣ, ਪੱਤੇ ਲੱਗਣ ਤੇ ਛਾਵਾਂ ਹੋਣ। ਨਸੀਹਤਾਂ ਵਾਲੇ ਭਾਵੇਂ ਕੁਛ ਕਹਿਣ ਪਰ ਆਦਮੀ ਓੜਕ ਉਮੈਦਾਂ ਨਾਲ ਹੀ ਜੀਂਦਾ ਹੈ। ਗਰਮੀ ਹੁੰਦੀ ਹੈ ਤਾਂ ਠੰਢਾਂ ਨੂੰ ਯਾਦ ਕਰੀਦਾ ਹੈ, ਜਦ ਠੰਢ ਆਉਂਦੀ ਹੈ ਤਾਂ ਗਰਮੀਆਂ ਵਲ ਨੂੰ ਤਾਂਘਦੇ ਹਾਂ। ਠੰਢ ਦਿਲਾਂ ਨੂੰ ਭੀ ਜਕੜ ਦੇਂਦੀ ਹੈ। ਸੁਕੇ ਮੈਦਾਨਾਂ ਵਿਚ ਘਾਹ ਦਾ ਨਿਸ਼ਾਨ ਨਹੀਂ ਜਾਪਦਾ ਸੀ। ਕਣਕਾਂ ਦੇ ਖੇਤ ਵਧਣਾ ਭੁਲ ਗਏ ਜਾਪਦੇ ਸਨ। ਸਰੀਰ ਦੇ ਰੰਗ ਬਦਰੰਗ ਤੇ ਜੁਸੇ ਖ਼ੁਸ਼ਕ ਹੋ ਗਏ ਸਨ, ਦਿਨ ਦੀ ਧੁਪ ਬਸ ਦੁਪਹਿਰ ਦਾ ਘੰਟਾ ਕੁ ਲਗਦੀ ਜਾਪਦੀ ਸੀ। ਕੁਦਰਤ ਸੌਂ ਗਈ ਜਾਪਦੀ ਸੀ, ਜੀਵਨ ਦੇ ਨਿਸ਼ਾਨ ਕੇਵਲ ਬੰਦਿਆਂ ਤੇ ਪਸ਼ੂਆਂ ਵਿਚ ਜਾਪਦੇ ਹਨ। ਪਰ ਕੇਡੀ ਭੁਲ ਸੀ।

ਭਲਾ ਕੁਦਰਤ ਵੀ ਕਦੇ ਉੱਕ ਸਕਦੀ ਹੈ। ਸਿਆਲਾ ਬੀਤ ਰਿਹਾ ਹੈ, ਤਾਂ ਭਲਾ ਬਹਾਰ ਕਿਤੇ ਪਿਛੇ ਦੂਰ ਬਹਿ ਰਹੇਗੀ। ਗਹੁ ਨਾਲ ਵੇਖੋ ਕਿਵੇਂ ਮਿੱਟੀ ਦਾ ਜ਼ਰਾ ਜ਼ਰਾ ਹਿਲ ਰਿਹਾ ਹੈ। ਧਰਤੀ ਉਲਦਣੇ ਕੀੜੇ ਮਸ਼ੀਨਾਂ ਵਾਂਗ ਕੰਮ ਕਰ ਰਹੇ ਹਨ ਤੇ ਹੇਠਲੀ ਉਤੇ ਕਰਨ ਲਈ ਤੁਲੇ ਹੋਏ ਹਨ। ਸੁਕ ਚੁਕੀ ਠਰ ਚੁਕੀ ਗਰਦ ਭਰੀ ਭੁਇਂ ਦੇ ਮੂੰਹ ਉਤੇ ਕਾਲੇ ਜਮਦੇ ਘਾਹ ਦੀਆਂ ਢਈਆਂ ਵਾਹੋ ਦਾਹ ਸਿਰ ਚੁਕ ਰਹੀਆਂ ਹਨ। ਬਿਰਛਾਂ ਦੇ ਟਾਹਣ

੧੪੧