ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹਿੰਦੇ ਹਨ, ਕਿਉਂਕਿ ਜ਼ਿੰਦਗੀ——ਲਫ਼ਜ਼ ਜਿਦ੍ਹੇ ਨਿਕੇ ਨਿਕੇ ਪ੍ਰਤਿਬੰਬ ਹਨ——ਨਿਤ ਮੁਕਦੀ, ਜੰਮਦੀ ਤੇ ਵਟਦੀ ਰਹਿੰਦੀ ਹੈ। ਸੋ ਇਸ ਮਹਾਨ ਵਿਰਸੇ ਦੀ ਸੋਝੀ ਕਵੀ ਵਾਂਗ ਵਾਰਤਕ ਲਿਖਾਰੀ ਲ਼ਈ ਬੜੀ ਲੋੜੀਂਦੀ ਹੈ। ਬੋਲ ਚਾਲ ਦੀ ਵਰਤੋਂ ਵਿਚ ਲਫ਼ਜ਼ ਕੰਮ ਸਾਰਨ ਲਈ ਝਟ-ਟਪਾਵੇਂ ਢੰਗ ਵਿਚ ਭਾਵੇਂ ਕਈ ਵਾਰ ਵਰਤ ਲਏ ਜਾਂਦੇ ਹਨ। ਪਰ ਲਿਖਾਰੀ ਦੀ ਕਲਾ ਏਦੂੰ ਡੂੰਘੇਰੀ ਤੇ ਸਿਆਣੀ ਚੋਣ ਦੀ ਮੰਗ ਕਰਦੀ ਹੈ। ਪ੍ਰਸਿਧ ਫ਼ਰਾਂਸੀਸੀ ਲਿਖਾਰੀ ਫ਼ਲਾਬੇਅਰ ਦੇ ਕਹਿਣ ਮੁਤਾਬਕ ਕਿਸੇ ਇਕ ਹਾਲਤ ਵਿਚ ਇਕ ਚੀਜ਼ ਜਾਂ ਇਕ ਅਮਲ ਜਾਂ ਇਕ ਤਾਰੀਫ਼ ਜਾਂ ਇਕ ਭਾਵ ਨੂੰ ਬਿਆਨ ਕਰਨ ਲਈ ਸਿਰਫ਼ ਇਕ ਈ ਲਫ਼ਜ਼ ਹੁੰਦਾ ਹੈ——ਤੇ ਲਿਖਾਰੀ ਦਾ ਫ਼ਰਜ਼ ਬਣਦਾ ਹੈ ਕਿ ਓਹ ਏਸ ਖ਼ਾਸ ਲਫ਼ਜ਼ ਨੂੰ ਲਭੇ। ਇਸ ਵਿਚ ਕੁਝ ਅਤਿ ਕਥਨੀ ਭਾਵੇਂ ਹੋਵੇ, ਪਰ ਇਸ ਅਤਿ-ਕਥਨੀ ਦਾ ਇਹ ਮੰਤਵ ਹੈ ਕਿ ਦਿਮਾਗ਼ੀ ਆਲਸ ਕਾਰਨ ਲਿਖਾਰੀ ਨੂੰ ਐਵੇਂ ਕੰਮ ਈ ਨਹੀਂ ਸਾਰਨਾ ਚਾਹੀਦਾ, ਪੂਰੀ ਤਰ੍ਹਾਂ ਟੁਣਕਾ ਕੇ ਢੁਕਵੇਂ ਲਫ਼ਜ਼ ਚੁਣਨੇ ਚਾਹੀਦੇ ਹਨ।

ਲਫ਼ਜ਼ ਚੁਣਨ ਵੇਲੇ ਇਕੋ ਇਕ ਕਸੌਟੀ 'ਅਰਥ' ਦੀ ਹੀ ਨਹੀਂ। ਅਰਥ ਲਫ਼ਜ਼ ਦਾ ਬੜਾ ਜ਼ਰੂਰੀ

੧੪