ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/164

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਔਕੜਾਂ ਪਾ ਦਿੰਦੇ ਸਨ, ਤਾਂ ਕਿਸੇ ਇਸ਼ਕ ਦਾ ਉਥੇ ਪ੍ਰਕਾਸ਼ ਹੁੰਦਾ ਸੀ, ਜਿਹਾ ਕਿ ਰੋਮੀਓ ਜੂਲੀਅਟ ਦੀ ਕਹਾਣੀ ਜਾਂ ਕੀਟਸ ਦੀ ਇਜ਼ਾਬੇਲਾ ਦੀ ਕਹਾਣੀ ਵਿਚ।

ਰਾਜਸੀ ਸੰਗਰਾਮ ਵੀ ਉਨ੍ਹਾਂ ਸਮਿਆਂ ਵਿਚ ਉਪਰਲੀਆਂ ਸ਼੍ਰੇਣੀਆਂ ਦਾ ਇਕ ਖ਼ਾਸ ਭਾਵ ਵਿਚ ਅਨੁਭਵ ਹੁੰਦਾ ਸੀ। ਜਦ ਤਕ ਇਸ ਦੇ ਯੋਧੇ ਦੇਸ ਦੀ ਰਾਜਾ ਸ਼੍ਰੇਣੀ ਦੇ ਹੀ ਵਖ ਵਖ ਰਾਜੇ, ਰਾਜਕੁਮਾਰ ਜਾਂ ਰਾਜ ਘਰਾਣੇ ਹੁੰਦੇ ਸਨ, ਤਾਂ ਇਹ ਇਕ ਤਰ੍ਹਾਂ ਦਾ ਟੂਰਨੇਮੈਂਟ ਹੀ ਹੁੰਦਾ ਸੀ। ਇਸ ਵਿਚ ਭਾਵੇਂ ਨੇਤਾ ਰਾਜਾ ਜਾਂ ਰਾਜਕੁਮਾਰ ਹਾਰ ਖਾ ਕੇ ਮੌਤ ਜਾਂ ਹੋਰ ਦੁਖਾਂ ਦਾ ਸ਼ਿਕਾਰ ਬਣ ਜਾਵੇ, ਜਾਂ ਜਿੱਤਾਂ ਜਿੱਤ ਕੇ ਮਹਾਰਾਜਾਧੀਰਾਜ ਕਹਾਣ ਲਗ ਪਵੇ, ਆਮ ਕੁਸ਼ੱਤਰੀ ਸ਼੍ਰੇਣੀ ਲਈ ਬਹੁਤਾ ਫ਼ਰਕ ਨਹੀਂ ਸੀ ਪੈਂਦਾ। ਕੌਣ ਧਿਰ ਹਾਰਦੀ ਹੈ ਤੇ ਕੌਣ ਜਿਤਦੀ ਹੈ, ਇਸ ਦਾ ਉਨ੍ਹਾਂ ਲਈ ਕੋਈ ਬਹੁਤਾ ਅਰਥ ਨਹੀਂ ਸੀ ਹੁੰਦਾ। ਜੇ ਚੁਹਾਨ ਜਿੱਤ ਗਏ ਤੇ ਤੁਮਾਰ ਹਾਰ ਗਏ, ਜਾਂ ਪਰਮਾਰ ਜਿੱਤ ਗਏ ਤੇ ਚੰਦੇਲ ਹਾਰ ਗਏ ਤਾਂ ਫ਼ੌਜਾਂ ਦੇ ਜਰਨੈਲਾਂ, ਆਦਿ, ਵਾਸਤੇ ਭਾਵੇਂ ਜੀਵਨ ਮਰਨ ਦਾ ਸਵਾਲ ਹੋਵੇ, ਆਮ ਸਿਪਾਹੀ ਲਈ ਇਕੋ ਗੱਲ ਸੀ। ਉਹ ਹਾਰੀ ਹੋਈ ਧਿਰ ਦੀ ਨੌਕਰੀ ਛੱਡ ਕੇ ਜਿਤੀ ਹੋਈ ਧਿਰ ਦੀ ਨੌਕਰੀ ਕਰ ਲੈਂਦਾ ਸੀ। ਇਸੇ ਕਾਰਣ, ਕੀ ਯੂਰਪ ਵਿਚ ਤੇ ਕੀ ਏਸ਼ੀਆ ਵਿਚ, ਕੋਈ ਧਿਰ ਵੀ ਫ਼ੌਜੀ ਜੱਥਿਆਂ ਨੂੰ ਰੁਪਏ ਜਾਂ ਹੋਰ ਲਾਲਚ ਦੇ ਕੇ ਆਪਣੇ ਨਾਲ ਗਠ ਸਕਦੀ ਸੀ। ਅਜਿਹੇ ਸੰਗਰਾਮਾਂ ਦੀ ਸੂਰਮਤਾਈ ਨੂੰ ਕਵੀ ਲੋਕ ਗਾਇਆ ਜ਼ਰੂਰ ਕਰਦੇ ਸਨ, ਕਈ ਵਾਰੀ ਜੇਤੂ ਜਾਂ ਹਾਰੂ ਦੇ ਦਰਬਾਰੀ ਕਵੀ ਹੋਣ ਕਰਕੇ ਤੇ ਕਈ ਵਾਰੀ ਜੇਤੂ ਲਈ ਸੱਚੀ ਸ਼ਲਾਘਾ ਜਾਂ ਹਾਰੂ ਨਾਲ ਸੱਚੀ ਹਮਦਰਦੀ ਦੇ ਕਾਰਣ, ਪਰ ਅਜਿਹੀ ਕਵਿਤਾ ਇਕ

੧੭੯