ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/166

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਨ੍ਹਾਂ ਕੁਝ ਸਮਾਜਾਂ ਵਿਚ ਮਧ ਸ਼੍ਰੇਣੀ ਨੂੰ ਜ਼ਰਾ ਮਹੱਤਾ ਪ੍ਰਾਪਤ ਹੋ ਗਈ ਸੀ, ਜਿਵੇਂ ਯੂਨਾਨ ਵਿਚ, ਉਥੇ ਮਧ ਸ਼੍ਰੇਣੀ ਦੇ ਲਈ ਸਾਹਿਤ ਦਾ ਇਕ ਵਿਸ਼ੇਸ਼ ਰੂਪ ਉਪਜ ਪਿਆ ਸੀ। ਯੂਨਾਨੀ ਸੁਖਾਂਤ ਨਾਟਕ ਵਧੇਰੇ ਕਰਕੇ ਇਸ ਮਧ ਸ਼੍ਰੇਣੀ ਲਈ ਸੀ ਤੇ ਜਾਂ ਜੇ ਇਹ ਛੋਟੀਆਂ ਸ਼੍ਰੇਣੀਆਂ ਲਈ ਸੀ ਤਾਂ ਕੇਵਲ ਉਨ੍ਹਾਂ ਨੂੰ ਹਸਾ ਖਿਡਾ ਕੇ ਜੀਵਨ ਦੇ ਘੋਰ ਮਸਲਿਆਂ ਵਲੋਂ ਅਨਜਾਣ ਰਖਣਾ ਹੀ ਇਸ ਦਾ ਪ੍ਰਯੋਜਨ ਸੀ।

ਇਨ੍ਹਾਂ ਗਲਾਂ ਕਰਕੇ ਪੁਰਾਣੇ ਸਾਹਿਤ ਨੂੰ ਯਥਾਰਥਵਾਦੀ ਹੋਣ ਦੀ ਕੋਈ ਲੋੜ ਨਹੀਂ ਸੀ। ਸੋ ਯਥਾਰਥਵਾਦ ਦੀ ਸਮਸਿਆ ਪੁਰਾਣੇ ਸਾਹਿਤ ਵਿਚ ਉਠੀ ਹੀ ਨਹੀਂ ਸੀ।

ਅਸਲ ਵਿਚ ਯਥਾਰਥਵਾਦ ਦਾ ਆਧਾਰ ਹੀ ਅਨੁਭਵ ਉਤੇ ਹੈ। ਕੋਈ ਗਲ ਯਥਾਰਥ ਹੈ ਜੇ ਉਸ ਨੂੰ ਪੜ੍ਹਨ ਸੁਣਨ ਵਾਲੇ ਦਾ ਅਨੁਭਵ ਸ੍ਵੀਕਾਰ ਕਰਦਾ ਹੈ। ਜਿਸ ਸਮਾਜ ਵਿਚ ਲੋਕਾਂ ਦੇ ਅਨੁਭਵ ਦਾ ਖੇਤਰ ਸੌੜਾ ਹੈ, ਉਥੇ ਯਥਾਰਥਵਾਦ ਲਈ ਵੀ ਬਹੁਤੀ ਥਾਂ ਨਹੀਂ ਹੋ ਸਕਦੀ।

ਪਰ ਜਿਉਂ ਜਿਉਂ ਸਮਾਂ ਬੀਤਦਾ ਗਿਆ ਹੈ, ਮਨੁਖ ਦੀ ਅਨੁਭਵ ਵਧਦਾ ਗਿਆ ਹੈ, ਇਹ ਹੋਰ ਡੂੰਘਾ ਤੇ ਵਿਸ਼ਾਲ ਹੁੰਦਾ ਗਿਆ ਹੈ। ਇਸ ਦੇ ਇਸ ਤਰ੍ਹਾਂ ਆਕਾਰ ਵਿਚ ਵਡੇਰਾ ਹੋ ਜਾਣ ਨਾਲ ਇਸ ਦੇ ਲੱਛਣਾਂ ਵਿਚ ਵੀ ਫ਼ਰਕ ਪੈਂਦਾ ਗਿਆ ਹੈ। ਜਿਸ ਤਰ੍ਹਾਂ ਉਪਰ ਦਸਿਆ ਗਿਆ ਹੈ, ਪੁਰਾਣੇ ਸਮਿਆਂ ਵਿਚ ਜੁਧ ਦੀ ਸੂਰਮਤਾ ਅਰ ਇਸ਼ਕ -ਉਹ ਵੀ ਉਚੀ ਸ਼੍ਰੇਣੀ ਵਾਲੇ ਜੀਵਾਂ ਦਾ ਹੈ ਜੋ ਕਿਸੇ ਵਿਸ਼ੇਸ਼ ਅਨਭਵ ਦੇ ਪਾਤਰ ਸਨ। ਜਾਂ ਇਉਂ ਕਹਿ ਲਵੋ ਕਿ ਉਸ ਸਮੇਂ ਕੇਵਲ ਇਸ਼ਕ ਤੇ ਜੁਧ ਵਿਚ ਸੂਰਮਤਾ ਹੀ ਸਾਹਿਤ ਦੇ ਮੁਖ ਵਿਸ਼ੇ ਸਨ। ਕੁਝ ਹੱਦ ਤਕ ਅਜ ਵੀ ਗਲ ਇਹ

੧੮੧