ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/174

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(ਜੋ ਉਸਦੇ ਹਮੇਸ਼ ਥਲੇ ਬੈਠਕੇ ਹੀ ਮਾਣੀ ਜਾ ਸਕਦੀ ਹੈ)। ਇਸ ਦੀ ਨਿਮ੍ਹੀ ਨਿਮ੍ਹੀ ਖ਼ੁਸ਼ਬੂ ਹਰ ਵੇਲੇ ਸਾਡੇ ਨਾਲ ਨਾਲ ਪਈ ਜਾਂਦੀ ਹੈ। ਇਸ ਨੂੰ ਅਸੀਂ ਆਪਣੀ ਪਗੜੀ ਵਿਚ ਟੁੰਗ ਲੈਂਦੇ ਹਾਂ, ਗਲੇ ਦੀ ਗਰਾਰੀ ਵਿਚ, ਦਿਮਾਗ਼ ਦੇ ਕਿਸੇ ਵਿਹਲੇ ਕੋਨੇ ਵਿਚ। ਜਦੋਂ ਜੀ ਕੀਤਾ, ਪੜ੍ਹਕੇ ਸੁਆਦ ਲੈ ਲਿਆ, ਨਾ ਕੇਵਲ ਸੁਆਦ ਸਗੋਂ ਉਤਸ਼ਾਹ, ਜੀਣ ਦੀ ਭਖਦੀ ਸਥਰ, ਜਜ਼ਬੇ ਦਾ ਕੋਈ ਨਵਾਂ ਪ੍ਰਵਾਹ।

ਇਸ ਲਈ ਕਵੀ ਕਈ ਢੰਗ ਵਰਤਦਾ ਹੈ। ਉਹ ਚੀਜ਼ਾਂ ਨੂੰ ਉਹਨਾਂ ਦੇ ਚਿੰਨ੍ਹ-ਰੂਪ (Symbolic) ਵਿਚ ਵਰਤਦਾ ਹੈ, ਉਵੇਂ ਨਾ, ਜਿਵੇਂ ਉਹ ਦਿਸਦੀਆਂ ਹਨ, ਸਗੋਂ ਉਵੇਂ ਜੋ ਕਵੀ ਦੇ ਆਦਰਸ਼ ਨਾਲ ਮੇਲ ਖਾਂਦੀਆਂ ਹਨ। ਇਸਨੂੰ ਅਸੀਂ ਕਾਵਿ-ਮਈ ਸਚ ( Poetic Truth), ਆਖਦੇ ਹਾਂ। ਕਾਵਿ-ਮਈ ਸੱਚ ਦਾ ਭਾਵ ਇਹੀ ਹੈ, ਕਿ ਕਵੀ ਚੀਜ਼ਾਂ ਦੀਆਂ ਪ੍ਰਗਟ ਵਸ਼ੇਸ਼ਤਾਈਆਂ ਨਾਲੋਂ ਉਹਨਾਂ ਤੋਂ ਉਪਜਦੇ ਵਿਸਮਾਦ-ਭਾਵ, ਧਰਮ-ਭਾਵ, ਡਰ, ਦੁਖ ਸੁਖ, ਸੋਹਜ, ਰੱਹਸ, ਤੇ ਉਹਨਾਂ ਦੀ ਸਾਡੇ ਜੀਵਨ ਲਈ ਦਿਲਚਸਪੀ ਤੇ ਅਰਥਾਂ ਨੂੰ ਇਨ ਬਿਨ ਉਜਾਗਰ ਕਰ ਦੇਵ। ਵੇਖਣ ਵਾਲੀ ਗਲ ਇਹ ਹੈ, ਕਿ ਕਵੀ ਦਾ ਬਿਆਨ ਸਾਡੇ ਵਿਚ ਮਾਰੂ, ਢਾਹੂ, ਜਜ਼ਬੇ ਨਾ ਜਗਾਵੇ, ਜਿਸ ਨਾਲ ਜੀਵਨ ਵਿਚ ਜੁੜਨ, ਵਿਕਾਸ਼ ਕਰਨ, ਕੁਝ ਉਸਾਰਨ ਦੀ ਥਾਂ ਜੀਵਨ ਤੋਂ ਬੇ-ਰੁਖੀ, ਵਿਰੋਧ ਤੇ ਨਿਰਾ ਸਹਿਮ ਜਾਂ ਨਿਰਾਸ਼ਾ ਪੈਦਾ ਹੋ ਜਾਵੇ।

"ਘਾਅ ਉਤੇ ਪਈ ਨਿਮਾਣੀ ਤ੍ਰੇਲ" ਭਾਈ ਵੀਰ ਸਿੰਘ ਦੇ ਹਥਾਂ ਵਿਚ ਪ੍ਰਿਯ-ਸੂਰਜ ਦੀ ਦਰਸ-ਪਿਆਸ ਵਿਚ "ਨੈਣ ਨੈਣ ਹੋ ਰਹੀਆਂ" ਹੋ ਜਾਂਦੀ ਹੈ। ਪੂਰਨਮਾਸ਼ੀ ਨੂੰ ਸਮੁੰਦਰਾਂ ਵਿਚ ਉਠਦੇ ਜਵਾਰ ਭਾਟੇ, "ਦੂਰ ਵਸੰਦੇ (ਚੰਨ) ਸੋਹਣੇ ਵਲੇ, ਉਮਲ ਉਮਲ

੧੮੯