ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/176

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝੂਮਦੀਆਂ, ਨਸ਼ੀਲੀਆਂ ਟੰਗਾਂ ਉਨਾਂ ਦੀਆਂ ਲੜਖਾਂਦੀਆਂ।
ਫਲਾਂ ਨੂੰ ਚੁੰਮ ਚੁੰਮ, ਖੋਹ ਖੋਹ ਸਿੱਟਣ, ਇਧਰ ਉਧਰ,
ਆਪ-ਮੁਹਾਰੀ ਅਲਬੇਲੀਆਂ।
ਤੇ ਪਿਆਰ ਦੀ ਕਚੀਚ ਵਿਚ, ਉਹ ਫੁਲਾਂ ਦੀਆਂ ਪੰਖੜੀਆਂ
ਨੂੰ ਖੋਹ ਖੋਹ, ਭਰ ਭਰ ਝੋਲੀਆਂ, ਇਧਰ ਉਧਰ ਬਿਨ-ਮਤਲਬ ਖਲੇਰਦੀਆਂ।
ਅੰਬਾਂ ਦੇ ਬੂਰ, ਝੂ-ਜੂ, ਝੂ-ਜੂ ਲਟਕਣ ਤੇ ਝੂਮਣ, ਜਿਵੇਂ ਸੋਹਣੀਆਂ ਸਵਾਣੀਆਂ ਦੇ ਕੰਨਾਂ ਦੇ ਬੁੰਦੇ, ਸਿਰ ਦਾ
ਨਾਜ਼ ਨਾਲ ਹਿਲਣ ਵਾਲੇ।
ਤੇ ਆੜੂ ਦੇ ਸ਼ਿਗੂਫਿਆਂ ਦੀ ਮਧਮ ਖੁਸ਼ਬੂ ਦੀਆਂ
ਬੁਰਾਂ ਨਾਲ ਮਿਲਦੀਆਂ।
ਮਖੋਰੀਆਂ ਫੁਲਾਂ ਤੇ ਬੈਠਦੀਆਂ ਤੇ ਪਰਸਦੀਆਂ-
ਸ਼ਹਿਦ ਪਈਆਂ,
ਨਾਲ ਨਾਲ ਸੁਗੰਧੀਆਂ ਤਾਲ ਦੇਂਦੀਆਂ।
ਮਖੋਰੀਆਂ ਤੇ ਭੌਰਿਆਂ ਦਾ ਪਿਆਰ ਡਾਢਾ,
ਬੂਰਾਂ ਤੇ ਫੁਲਾਂ ਤੇ ਉਹ ਸਾਰਾ ਭਾਰ ਆਪਣੀ ਜਫੀ ਦਾ ਪਾਂਦੇ,
ਲਿਪਟ ਲਿਪਟ ਕੋਮਲ-ਅੰਗੇ ਫੁਲਾਂ ਨੂੰ ਤੰਗ ਪਏ ਕਰਦੇ,
ਪੀੜ ਦੇਂਦੇ ਇਕ ਅਕਹਿ ਜੇਹੇ ਪਿਆਰ ਦੀ।

ਇਸ ਉਪਰਲੀ ਕਵਿਤਾ ਵਿਚ ਤੋਲ ਦੀ ਬਾਕਾਇਦਗੀ ਨਹੀਂ, ਪਰ ਇਕ ਤਾਕਤ, ਇਕ ਲੈ, ਇਕ ਵਹਾਉ ਜਿਹਾ ਹੈ, ਜੋ ਕੰਨਾਂ ਨੂੰ ਸੁਖਾਵਾਂ ਜਾਪਦਾ, ਰਸ ਦੇਂਦਾ ਹੈ। ਪਰ ਇਸ ਤੋਂ ਵੀ ਵਧੀਕ ਜੋ ਜਜ਼ਬੇ ਤੇ ਸੋਚ-ਉਡਾਰੀ ਦਾ ਰੰਗ ਇਸ ਵਿਚ ਹੈ, ਜਿਵੇਂ ਸਾਦ ਮੁਰਾਦੇ ਸ਼ਬਦਾਂ ਨੂੰ ਨਵੇਂ ਅਰਥ ਦੇ ਦਿਤੇ ਗਏ ਹਨ, ਜਿਵੇਂ

૧੯૧