ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅਗੇ ਵਧੀ।

"ਨਾਂਹ ਪੁਤਰਾ! ਇਹ ਤੇ ਮੈਂ ਨਹੀਂ ਕਦੀ ਹੋਣ ਦੇਣਾ? ਤੋਬਾ ਉਸਤਫਾ!" ਤੇ ਫਿਰ ਉਸ ਨੇ ਅਰਬੀ ਵਿਚ ਕੁਝ ਪੜ੍ਹਿਆ।

ਮੈਂ ਹਸ ਪਿਆ, ਮੇਰੀ ਦੋਸਤ ਹਸ ਪਈ ਤੇ ਅਸੀਂ ਅੰਗ੍ਰੇਜ਼ੀ ਵਿਚ ਫੈਸਲਾ ਕੀਤਾ ਕਿ ਮੈਂ ਇਕੱਲਾ ਹੀ ਅੰਦਰੋਂ ਹੋ ਆਂਦਾ ਹਾਂ

ਮੈਂ ਜ਼ਿਆਦਾ ਝੱਟ ਅੰਦਰ ਨਾ ਰਿਹਾ। ਜਿਸ ਆਦਮੀ ਨੇ ਮੈਨੂੰ ਬੁਲਾਇਆ ਸੀ, ਪਤਾ ਲਗਾ ਇਕ ਡੇਢ ਘੰਟੇ ਤਕ ਦਫ਼ਤਰ ਆਵੇਗਾ। ਉਡੀਕਣਾ ਅਸੀਂ ਮੁਨਾਸਿਬ ਨਾ ਸਮਝਿਆ। ਇਤਨੇ ਚਿਰ ਵਿਚ ਅਸੀਂ ਸੋਚਿਆ ਸਿਆਲਕੋਟ ਦੀ ਕਿਸੇ ਇਤਿਹਾਸਕ ਥਾਂ ਤੇ ਹੀ ਹੋ ਆਈਏ।

ਟਾਂਗਾ ਜਦੋਂ ਕੋਤਵਾਲੀ ਦੀ ਢਕੀ ਤੋਂ ਹੇਠ ਉਤਰ ਰਿਹਾ ਸੀ ਮੇਰੀ ਦੋਸਤ ਨੇ ਮੈਨੂੰ ਅੰਗਰੇਜ਼ੀ ਵਿਚ ਦਸਿਆ ਕਿ ਬੁਢਾ ਟਾਂਗੇ ਵਾਲਾ ਉਸੇ ਸ਼ਹਿਰ ਦਾ ਰਹਿਣ ਵਾਲਾ ਸੀ, ਉਥੇ ਦੇ ਚਪੇ ਚਪੇ, ਪੋਟੇ ਪੋਟੇ, ਦਾ ਵਾਕਫ਼ ਨਜ਼ਰ ਆਉਂਦਾ ਸੀ ਤੇ ਇਕ-ਅਧੇ ਦਿਨ ਵਿਚ ਸਾਨੂੰ ਸਭ ਥਾਵਾਂ ਤੋਂ ਘੁਮਾ ਲਿਆਵੇਗਾ।

"ਕਿਉਂ ਬਾਬਾ, ਹਮਜਾਗੋਸ਼ ਦਾ ਕਿੱਸਾ ਤੈਨੂੰ ਪਤਾ ਹੈ?"

ਬੁਢਾ ਟਾਂਗੇ ਵਾਲਾ ਚੁਪ ਰਿਹਾ, ਜਿਸਤਰ੍ਹਾਂ ਉਸ ਸੁਣਿਆ ਹੀ ਨਾ ਹੋਏ। ਮੈਂ ਜ਼ਰਾ ਉਠ ਕੇ ਵੇਖਿਆ ਉਹਦੇ ਹੋਠ ਹਿਲ ਰਹੇ ਸਨ, ਉਹ ਕੁਝ ਪੜ੍ਹ ਰਿਹਾ ਸੀ।

"ਬਾਬਾ ਜੀ, ਪਹਿਲੇ ਸਾਨੂੰ ਹਮਜ਼ਾਗੌਸ ਦੇ ਮਕਬਰੇ ਲੈ ਚਲੋ।" ਫੇਰ ਮੇਰੇ ਦੋਸਤ ਨੇ ਕਿਹਾ।

ਇਸ ਵਾਰ ਬੁਢੇ ਟਾਂਗੇ ਵਾਲੇ ਨੇ ਸਿਰ ਹਿਲਾ ਦਿਤਾ, ਪਰ ਉਹਦੇ ਹੋਂਠ ਉਸੇ ਤਰ੍ਹਾਂ ਕੁਝ ਸਿਰਮਨ ਜਿਹਾ ਕਰਦੇ ਰਹੇ ਸਨ। ਆਮ ਟਾਂਗੇ ਵਾਲਿਆਂ ਵਾਂਗ ਨਾ ਉਹ ਆਪਣੀ ਘੋੜੀ ਨੂੰ

੧੯੯