ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧਿਆਨ ਨਾਲ ਕਢ ਦਿਤਾ ਜਾਏ ਤਾਂ ਇਹਨਾਂ ਦੀ ਹੀ ਪਹਿਲੀ ਇਬਾਰਤ ਗੋਡੀ ਹੋਈ ਕਿਆਰੀ ਵਾਂਗ ਸੁਥਰੀ ਸੁਥਰੀ ਜਾਪਣ ਲਗ ਪੈਂਦੀ ਹੈ। ਪਰ ਦੂਜੇ ਪਾਸੇ ਸੁਚੱਜੇ ਲਿਖਾਰੀ ਵਿਸ਼ੇਸ਼ਣਾਂ ਤੇ ਕਿਰਿਆ-ਵਿਸ਼ੇਸ਼ਣਾਂ ਦੀ ਉਸਤਾਦ ਵਰਤੋਂ ਨਾਲ ਕਰਾਮਾਤੀ ਅਸਰ ਪੈਦਾ ਕਰ ਲੈਂਦੇ ਹਨ। ਵਿਸ਼ੇਸ਼ਣਾਂ ਤੇ ਕਿਰਿਆ-ਵਿਸ਼ੇਸ਼ਣਾਂ ਜਾਂ ਤਾਰੀਫ਼ੀ ਫ਼ਿਕਰਿਆਂ ਦੀ ਚੋਣ ਵੇਲੇ ਇਹ ਖ਼ਿਆਲ ਰਖਣਾ ਚਾਹੀਦਾ ਹੈ ਕਿ ਕੀ ਇਹ ਜ਼ਰੂਰੀ ਹਨ ਜਾਂ ਐਵੇਂ? ਕੀ ਜਿਸ ਚੀਜ਼ ਦੀ ਇਹ ਤਾਰੀਫ਼ ਕਰਦੇ ਹਨ ਓਹਨੂੰ ਇਹ ਵਧੇਰੇ ਨਿਸ਼ਚਿਤ ਬਣਾਂਦੇ ਹਨ ਜਾਂ ਨਹੀਂ? ਕੀ ਇਹ ਬਿਆਨ ਦੇ ਅਮਲ ਜਾਂ ਦਿਲਚਸਪੀ ਜਾਂ ਅਰਥ ਨੂੰ ਅਗਾਂਹ ਖੜਦੇ ਹਨ ਜਾਂ ਨਹੀਂ?

ਤੁਲਨਾਵਾਂ ਤੇ ਰੂਪਕ [1]*ਵੀ ਵਾਰਤਕ ਨੂੰ ਅਸਰ ਭਰਪੂਰ ਬਣਾਨ ਲਈ ਵਰਤੇ ਜਾਂਦੇ ਹਨ, ਭਾਵੇਂ ਓਨੇ ਨਹੀਂ ਜਿਨੇ ਕਵਿਤਾ ਵਿਚ। ਕਵਿਤਾ ਵਿਚ ਤਾਂ ਸਿਰਫ਼ ਸਜਾਵਟ ਲਈ ਵੀ ਇਹਨਾਂ ਦੀ ਵਰਤੋਂ ਠੀਕ ਹੈ, ਪਰ ਵਾਰਤਕ ਦੀ


  1. *ਤੁਲਨਾ (Simile)—— ਮਿਸਾਲ 'ਉਹਦੀਆਂ ਗਲਾਂ ਗੁਲਾਬ ਵਰਗੀਆਂ ਹਨ'। ਰੂਪਕ (Metaphor)—— ਮਿਸਾਲ 'ਓਹਦੀਆਂ ਗਲ੍ਹਾਂ ਤੇ ਗੁਲਾਬ ਖਿੜਿਆ ਹੋਇਆ ਹੈ'।

੧੮