ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/224

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਨ। ਮੈਂ ਉਨ੍ਹਾਂ ਦੇ ਫੱਕੇ ਮਾਰਨ ਲਗ ਪਿਆ।

ਤੇਜ ਕੋਲ ਮਰੂੰਡੇ ਸਨ। ਓਹ ਭੋਰ ਭੋਰ ਕੇ ਮਸਾਂ ਮਸਾਂ ਖਾਂਦਾ ਸੀ। ਪਿਆਰੀ ਕੋਲ ਤਿਲੀ ਤੇ ਭੁੱਗਾ ਸੀ। ਕਿਸੇ ਕੋਲ ਮੂੰਗਫ਼ਲੀਆਂ ਤੇ ਕਿਸੇ ਕੋਲ ਮਿਠੇ ਪਕੌੜੇ ਤੇ ਕਿਸੇ ਕੋਲ ਪਾਗੇ ਹੋਏ ਛੋਲੇ ਸਨ। ਪਰ ਸਾਧੂ ਕੋਲ ਕੁਝ ਵੀ ਨਾ ਸੀ। ਓਹ ਆਪਣੇ ਆਲੇ ਦੁਆਲੇ ਝਾਕਦਾ ਸੀ ਪਰ ਉਸ ਨੂੰ ਕੋਈ ਪੁੱਛਦਾ ਵੀ ਨਾ ਸੀ। ਕਿਸੇ ਨੂੰ ਰੱਤੀ ਵੀ ਇਸ ਚੀਜ਼ ਦਾ ਭੇਦ ਭਾਵ ਨਾ ਸੀ ਕਿ ਸਾਧੂ ਦੇ ਮੂੰਹ ਅੰਦਰ ਉਹਦੀ ਜੀਭ ਖਿੱਲਾਂ ਦਾਣਿਆਂ ਦੇ ਫਕਿਆਂ ਲਈ ਕਿਵੇਂ ਤਰਲੇ ਲੈਂਦੀ ਸੀ।

ਓੜਕ ਗੱਡਾ ਟੁਰਿਆ। ਬਲਦਾਂ ਦੇ ਸਿੰਙਾਂ ਉੱਤੇ ਪਿੱਤਲ ਦੀਆਂ ਸੰਗੋਟੀਆਂ ਚੜ੍ਹੀਆਂ ਹੋਈਆਂ ਸਨ। ਕਣੀ ਉਨ੍ਹਾਂ ਉਤੇ ਇਸੇ ਤਰ੍ਹਾਂ ਨਾ ਸੀ ਠਹਿਰਦੀ, ਜਿਵੇਂ ਬਤਖ਼ ਦੇ ਖੰਭਾਂ ਉੱਤੇ ਪਾਣੀ ਦਾ ਤੁਪਕਾ ਨਹੀਂ ਠਹਿਰਦਾ`। ਬਲਦਾਂ ਦੇ ਸਫੇਦ ਕੂਲੇ ਸਰੀਰ ਭਿੱਜ ਕੇ ਮਖ਼ਮਲ ਵਾਂਗ ਨਰਮ ਤੇ ਮੁਲੈਮ ਹੋ ਗਏ ਸਨ। ਉਨਾਂ ਦੀਆਂ ਕਾਲੀਆਂ ਨਾਸਾਂ ਜਿਨ੍ਹਾਂ ਉੱਤੇ ਉਹ ਵਾਰ ਵਾਰ ਜੀਭ ਫੇਰਦੇ ਸਨ, ਨਾਗ ਦੀ ਸਿਰੀ ਵਾਂਙ ਲਿਸ਼ਕਦੀਆਂ ਸਨ। ਜਿਊਣੇ ਠਾਠਾ ਬੰਨ੍ਹਿਆਂ ਹੋਇਆ ਸੀ। ਅਸਾਂ ਵਿਚੋਂ ਕਈਆਂ ਨੇ ਤ੍ਰਪਾਲ ਯਾ ਬੋਰੀ ਦਾ ਟੁਕੜਾ ਉੱਪਰ ਲੈ ਲਿਆ ਤੇ ਕਈਆਂ ਨੇ ਆਪਣੀਆਂ ਫੁਲਕਾਰੀਆਂ ਦੀ ਝੁੰਬ ਮਾਰ ਲਈ। ਗੱਡਾ ਵਿੰਗ ਵਲਾਵੇਂ ਖਾਂਦਾ ਰੁੜ੍ਹਦਾ ਜਾਂਦਾ ਸੀ। ਕਦੀ ਕਦੀ ਜਦ ਉਸਦੇ ਪਹੀਏ ਚਿਊਂ ਚਿਊਂ ਕਰਨ ਲਗ ਪੈਂਦੇ ਯਾ ਗਲੀ ਦੇ ਚੀਕਣੇ ਗਾਰੇ ਵਿਚ ਫਸ ਜਾਂਦੇ ਤਾਂ ਅਸੀਂ ਸਾਰੇ ਜਣੇ ਨੱਚਣ ਟੱਪਣ ਤੇ ਕਛਾਂ ਵਜੌਣ ਲਗ ਪੈਂਦੇ।

ਸਾਧੂ ਨੇ ਹੌਲੀ ਦੇ ਕੇ ਟੇਕ ਤੋਂ ਗੱਚਕ ਦਾ ਟੁਕੜਾ ਮੰਗਿਆ |

੨੩੯