ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/233

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

... ...ਤੇ ਉਹ ਪਿਛਾਂਹ ਸੀ, ਮੇਰੇ ਨਿੱਕੇ ਹੁੰਦਿਆਂ ਦਾ ਜਮਾਤੀ ਬਸ਼ੀਰਾ। ਬੜੇ ਸੁਹਣੇ ਗੀਤ ਗੌਂਦਾ ਹੁੰਦਾ ਸੀ — "ਕਣਕਾਂ ਦੀਆਂ ਫ਼ਸਲਾਂ ਪਕੀਆਂ ਨੇ ... ...।" ਜਦੋਂ ਸਕੂਲੇ ਕੋਈ ਅਫ਼ਸਰ ਔਣ ਵਾਲਾ ਹੁੰਦਾ ਤਾਂ ਮਾਸਟਰ ਉਹਨੂੰ 'ਲਬ ਪੇ ਆਈ ਤਮੱਨਾ' ਜਾਂ ਹੋਰ ਕੋਈ ਗੀਤ ਰਟਾ ਦੇਂਦੇ ਸਨ। ਪਰ ਇਹ ਗੀਤ ਗੌਣ ਵੇਲੇ ਓਹ ਉਕਾ ਖ਼ੁਸ਼ ਨਹੀਂ ਸੀ ਹੁੰਦਾ - ਕਿਉਂਕਿ ਜਦੋਂ ਵੀ ਓਹਨੂੰ ਗੀਤ ਗੌਣਾ ਪੈਂਦਾ ਉਹਨੂੰ ਨਵੇਂ ਕਪੜੇ ਸੁਆਣੇ ਪੈਂਦੇ ਤੇ ਆਪਣੇ ਮੀਏਂ ਦੀ ਪਗ ਨਵੇਂ ਸਿਰਿਓਂ ਰੰਗਵਾ ਕੇ ਬੰਨ੍ਹਣੀ ਪੈਂਦੀ - ਕਦੇ ਗੁਲਾਬੀ, ਕਦੇ ਬਸੰਤ, ਤਕਰੀਬਨ ਹਰ ਵਾਰ ਨਵਾਂ ਰੰਗ।

ਓਹ ਮੇਰਾ ਬੜਾ ਬੇਲੀ ਸੀ-ਤੇ ਓਹਨੂੰ ਮੈਂ ਇਕ ਰੰਗ ਬਰੰਗਾ ਗੇਂਦ ਨਿਸ਼ਾਨੀ ਵਜੋਂ ਦਿੱਤਾ ਸੀ।

ਇਕ ਦਿਨ ਓਹ ਸਕੂਲੇ ਨਾ ਆਇਆ, ਫੇਰ ਦੂਜੇ ਦਿਨ ਵੀ ਨਾ, ਤੇ ਫੇਰ ਕਦੇ ਵੀ ਨਾ ਆਇਆ। ਮੈਂ ਓਦਰ ਜਿਹਾ ਗਿਆ। ਓਹਦੇ ਪਿੰਡ ਗਿਆ। ਬਾਹਰ ਚਰਾਂਦ ਵਿਚ ਓਹ ਇਕ ਮਝ ਚਰਾ ਰਿਹਾ ਸੀ। ਮੈਂ ਓਹਨੂੰ ਪੁਛਿਆ:

"ਤੂੰ ਬਸ਼ੀਰਿਆ ਹੁਣ ਸਕੂਲੇ ਕਿਉਂ ਨਹੀਂ ਔਂਦਾ??

ਤੇ ਓਹਨੇ ਜੁਆਬ ਦਿੱਤਾ, "ਮੇਰੇ ਮੀਏਂ ਨੇ ਮਝ ਖ਼ਰੀਦ ਲਈ ਏ।"

ਮੈਨੂੰ ਓਦੋਂ ਓਹਦੀ ਗਲ ਸਮਝ ਨਹੀਂ ਸੀ ਆਈ। ਮੀਏਂ ਨੇ ਮਝ ਖ਼ਰੀਦੀ ਏ! ਮਝ ਦਾ ਜੋੜ ਮੇਰੀ ਦੁਨੀਆਂ ਵਿਚ ਦੁੱਧ, ਲਸੀ ਨਾਲ ਸੀ। ਪਰ ਏਸ ਮਝ ਦਾ ਸਕੂਲੋਂ ਹਟਣ ਤੇ ਬੇਲੀਆਂ ਤੋਂ ਵਿਛੜਨ ਨਾਲ ਸੀ, ਏਸ ਮਝ ਦਾ ਜਿਦਾ ਓਹਨੇ ਕਦੇ ਦੁੱਧ ਨਹੀਂ ਸੀ ਪੀਣਾ - ਓਹਦੇ ਮੀਏਂ ਨੂੰ ਘਰ ਦੇ ਨਿਰਬਾਹ ਲਈ

੨੪੮