ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/246

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਹਿਤ ਦਾ ਵਿਸ਼ਾ ਬਹੁਤ ਕਰ ਕੇ ਆਦਰਸ਼ ਸਿਖੀ ਜੀਵਨ, ਭਗਤੀ ਦਾ ਜਜ਼ਬਾ, ਕੁਦਰਤ ਪਿਆਰ ਆਦਿ ਹੈ। ਪਰ ਰੂਪ ਨਿਰੇ ਪ੍ਰਚਾਰਕ ਦਾ ਨਹੀਂ, ਸਗੋਂ ਆਪਣੇ ਸਮੇਂ ਮੁਤਾਬਕ ਬੜੇ ਹੁਨਰਮੰਦ ਕਲਾਕਾਰ ਦਾ ਹੈ।

ਇਹਨਾਂ ਦੀ ਕਵਿਤਾ ਵਿਚ ਨਵੀਂ ਸ਼ੈਲੀ ਤੇ ਛੰਦਾ ਬੰਦੀ ਦੇ ਬੜੇ ਕਾਮਯਾਬ ਜਤਨ ਹਨ। ਤੇ ਪੰਜਾਬੀ ਕਵਿਤਾ ਦੇ ਖੇਤਰ ਵਿਚ ਆਪਦੀ ਬੜੀ ਹੀ ਉਚੀ ਥਾਂ ਹੈ।

ਇਹਨਾਂ ਦੀ ਵਾਰਤਕ ਵਿਚ ਵੀ ਕਵਿਤਾ ਦੀ ਚਾਸਨੀ ਹੈ, ਤਾਲ ਹੈ, ਤੇ ਵਿਸੇ ਦੇ ਵਾਤਾਵਰਨ ਮੁਤਾਬਕ ਬੜੇ ਢੁਕਵੇਂ ਲਫ਼ਜ਼ ਵਰਤੇ ਗਏ ਹਨ। ਵਾਰਤਕ ਦੀ ਤਾਲ ਆਮ ਬੋਲ ਚਾਲ ਤੋਂ ਓਪਰੀ ਤੇ ਕੁਝ ਬਨਾਵਟ ਵਾਲੀ, ਪਰ ਆਪਣੇ ਵਿਸ਼ੇ ਅਨੁਸਾਰ ਬੜੀ ਖਿਚ ਤੇ ਸਰੂਰ ਭਰੀ ਹੈ। ਇਹਨਾਂ ਦਾ ਵਾਰਤਕ ਨੇ ਹੁਣ ਤੋਂ ਪਹਿਲਾਂ ਦੀ ਪੀੜੀ ਦੇ ਪਾਠਕਾਂ ਤੇ ਲਿਖਾਰੀਆਂ ਉਤੇ ਬੜਾ ਹੀ ਪ੍ਰਭਾਵ ਪਾਇਆ ਹੈ।

ਅਜ ਕਲ ਦੇ ਲਿਖਾਰੀਆਂ ਦੇ ਸਾਹਮਣੇ ਇਹਨਾਂ ਦੇ ਵੇਲੇ ਤੋਂ ਅਡਰੇ ਸਮਾਜੀ ਸੁਆਲ ਹਨ, ਏਸ ਲਈ ਕੁਦਰਤੀ ਹੈ ਕਿ ਓਹਨਾਂ ਉਤੇ ਇਹਨਾਂ ਦੀਆਂ ਲਿਖਤਾਂ ਦਾ ਓਸਤਰ੍ਹਾਂ ਦਾ ਅਸਰ ਨਹੀਂ ਹੋ ਸਕਦਾ, ਜਿਹੜਾ ਏਦੇ ਪਹਿਲੇ ਲਿਖਾਰੀਆਂ ਤੇ ਸੀ। ਪਰ ਇਹਨਾਂ ਦੀ ਮਹਾਨਤਾ ਹੁਣ ਦੇ ਲਿਖਾਰੀਆਂ ਲਈ ਏਸ ਚੀਜ਼ ਵਿਚ ਹੈ ਕਿ ਪੰਜਾਬੀ ਸਾਹਿਤ ਦੇ ਹਰ ਪਖ ਵਿਚ ਇਹਨਾਂ ਮੁਢਲੀਆਂ ਸਾਹਿਤਕ ਰੂਪ ਰੇਖਾਵਾਂ ਉਲੀਕੀਆਂ ਸਨ।

ਮਲਕ-ਭਾਗੋ ਤੇ ਭਾਈ ਲਾਲੋ ਦੀ ਕਥਾ ਗੁਰੂ ਨਾਨਕ ਦੇਵ ਜੀ ਦੀ ਜੀਵਨ-ਸਿਖਿਆ ਨੂੰ ਦਰਸਾਨ ਵਾਲੀ ਇਕ ਅਮਰ ਕਹਾਣੀ ਹੈ। ਇਹਦੇ ਮੂਲ ਖ਼ਿਆਲ-ਜ਼ੁਲਮ ਦਾ ਪਾਜ ਉਘੇੜਨਾ ਭਾਵੇਂ

੨੬੧