ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/248

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂਰਨ ਸਿੰਘ

[੧੮੮੧-੧੯੩੧ ]

*

ਪੂਰਨ ਸਿੰਘ ਐਬਦਾਬਾਦ ਦੇ ਨੇੜੇ ਸਲਹਡ ਨਾਂ ਦੇ ਇਕ ਪਿੰਡ ਵਿਚ ੧੮੮੧ ਵਿਚ ਪੈਦਾ ਹੋਏ। ਰਾਵਲਪਿੰਡੀ, ਲਾਹੌਰ ਤੇ ਟੋਕੀਓ (ਜਾਪਾਨ) ਵਿਚ ਇਹਨਾਂ ਪੜ੍ਹਾਈ ਕੀਤੀ। ਜਾਪਾਨ ਵਿਚ ਇਹਨਾਂ ਤੇ ਬੁਧ ਧਰਮ ਨੇ ਬੜਾ ਅਸਰ ਪਾਇਆ, ਤੇ ਬੋਧੀ ਭਿਖਸ਼ੂ ਬਣ ਗਏ। ਫੇਰ ਸੁਆਮੀ ਰਾਮ ਤੀਰਥ ਨਾਲ ਇਹਨਾਂ ਦਾ ਮੇਲ ਹੋਇਆ ਤੇ ਓਹਨਾਂ ਦੇ ਅਸਰ ਹੇਠ ਇਹਨਾਂ ਵੇਦਾਂਤ ਦਾ ਫਲਸਫਾ ਅਪਣਾ ਲਿਆ। ਹਿੰਦੁਸਤਾਨ ਵਾਪਸ ਆਣ ਤੇ ਇਹਨਾਂ ਉਤੇ ਭਾਈ ਵੀਰ ਸਿੰਘ ਹੁਰਾਂ ਦਾ ਬੜਾ ਅਸਰ ਪਿਆ ਤੇ ਫੇਰ ਇਹ ਸਿਖ ਮਤ ਵਿਚ ਪਰਤ ਆਏ।

ਆਪਦਾ ਜੀਵਨ ਬੜਾ ਤਜਰਬਿਆਂ ਭਰਪੂਰ ਸੀ, ਕਈ ਤਰਾਂ ਦੀਆਂ ਛੱਲਾਂ ਇਹਨਾਂ ਤੇ ਆਈਆਂ, ਲੰਘ ਗਈਆਂ -- ਤੇ ਅਪਣੇ ਅਪਣੇ ਅਸਰ ਛਡ ਗਈਆਂ, ਜਿਹੜੇ ਇਹਨਾਂ ਦੀਆਂ ਅਲਬੇਲੀਆਂ ਲਿਖਤਾਂ ਤੋਂ ਸਾਫ਼ ਦਿਸਦੇ ਹਨ। ਓਹਨਾਂ ਨੂੰ ਅੰਗ੍ਰੇਜ਼ੀ ਸਾਹਿਤ ਤੇ ਅੰਗ੍ਰੇਜ਼ੀ ਵਿਚ ਮਿਲ ਸਕਣ ਵਾਲੇ ਹੋਰ ਕਈ ਪ੍ਰਦੇਸੀ ਬੋਲੀਆਂ ਦੇ ਸਾਹਿਤ ਨਾਲ ਬੜੀ ਡੂੰਘੀ ਵਾਕਫ਼ੀ ਸੀ। ਵਾਲਟ ਵਿਟਮੈਨ (ਪ੍ਰਸਿਧ ਅਮ੍ਰੀਕਨ ਕਵੀ) ਦੀ ਕਵਿਤਾ ਦੇ ਰੂਪ ਦਾ

੨੬੩