ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਿੱਕੇ ਚੌਲ ਛੱਡ ਕੇ ਖੰਡ ਵਿਚ ਲਪੇਟਿਆ ਮੁਹਰਾ ਖਾਵੇ? ਤੂੰਹੀਓਂ ਹੀ ਦੱਸ ਕਿ ਕਿੱਕਰ ਦਾ ਬੀ ਬੀਜਣਾ ਭਲਾ ਹੈ ਕਿ ਅੰਬ ਦਾ? ਐਸ਼੍ਵਰਜ਼ ਹੈ ਪਰਤਾਰ ਹੈ ਹੁਕਮ ਹੈ, ਜ਼ੋਰ ਹੈ, ਪਦਾਰਥ ਹੈ, ਧਨ ਧਾਮ ਸੁਖ ਹੈ, ਪਰ ਕਿਸ ਕੰਮ ਜਦ ਧਰਮ ਦੀ ਕਮਾਈ ਨਹੀਂ? ਗ਼ਰੀਬੀ ਹੈ, ਕੰਗਾਲਤਾਈ ਹੋ, ਕੋਈ ਪੁਛਦਾ ਨਹੀਂ ਕਿ ਕੌਣ ਹੈ, ਦਿਨ ਦੀ ਹੈ, ਕਿ ਰਾਤ ਦੀ ਵਾਸਤੇ ਮਿਹਨਤ ਕਰਨੀ ਹੈ, ਪਰ ਜਿੰਨੀ ਹੈ ਇਹ ਹਕ ਹਲਾਲ ਦੀ ਹੈ ਤੇ ਮਨ ਮੂੜ੍ਹਤਾ ਵਿਚ ਨਹੀਂ, ਜਾਗਿਆ ਮਨ ਹੈ, ਸਾਈਂ ਪਿਆਰੇ ਮਨ ਦੀ ਕਿਰਤ ਦੀ ਰੋਟੀ ਸਫ਼ਲ ਹੈ, ਭਾਵੇਂ ਕੋਧਰੇ ਦੀ ਹੈ। ਹਾਂ ਦਿਲ ਵਿਚ ਸਾਈਂ ਤੇ ਹਥ ਵਿਚ ਕਿਰਤ ਕਮਾਈ ਬਾਜਰੇ, ਮੱਢਲ ਕੋਧਰੇ ਦੀ ਰੋਟੀ ਬ੍ਰਹਮਭੋਜ ਹੈ। ਇਉਂ ਕਹਿ ਸਤਿਗੁਰ ਜੀ ਬਾਹਰ ਆਏ। ਹੁਣ ਸਭਾ ਵਿਚ ਇਹ ਤਮਾਸ਼ਾ ਦੇਖ ਕੇ ਲੋਕ ਦੰਗ ਸਨ, ਅਨੇਕਾਂ ਦੇ ਜੀ ਵਿਚ ਗੁਰੂ ਜੀ ਦੇ ਕਲਾਵਾਨ ਤੇ ਕਰਨੀ ਵਾਲੇ ਹੋਣ ਦਾ ਨਿਸਚਾ ਬਹਿ ਗਿਆ, ਇਸ ਕਰਕੇ ਮਲਕ ਗੁੱਸਾ ਖ਼ਾਂਦਾ ਭੀ ਕੁਛ ਕਰ ਨਾ ਸਕਿਆ। ਬ੍ਰਹਮਣ ਉਸਨੂੰ ਕਹਿ ਰਹੇ ਸਨ ਕਿ ਇਹ ਕੋਈ ਚੇਟਕੀ ਫਕੀਰ ਹੈ। ਸੋ ਮਲਕ ਭਾਗੋ ਦੇਖ ਕੇ ਵੀ ਅੰਨ੍ਹਾਂ ਹੀ ਰਿਹਾ ਤੇ ਜੀ ਵਿਚ ਰਿਸਕ ਰਖੀ ਕਿ ਕਿਵੇਂ ਨਵਾਬ ਤੋਂ ਬੰਦੀਖਾਨੇ ਪਵਾਵਾਂ ਤਾਂ ਕਲੇਜੇ ਠੰਢ ਪਵੇ। ਇਕ ਦਿਨ ਮਲਕ ਭਾਗੋ ਨਵਾਬ ਨੂੰ ਮਿਲਣ ਗਿਆ ਤਾਂ ਉਹ ਅਗੇ ਬੜਾ ਉਦਾਸ ਸੀ। ਉਸਦਾ ਪੁਤਰ ਰੋਗੀ ਸੀ ਤੇ ਸਾਰੇ ਵੈਦ ਹਕੀਮ ਆਸ ਲਾਹ ਬੈਠੇ ਸੀ। ਨਵਾਬ ਬੜਾ ਦਿਲਗੀਰ ਸੀ, ਅਹੁੜਦੀ ਕੋਈ ਨਹੀਂ ਸੀ, ਭਾਗੋ ਨੂੰ ਇਹ ਵੇਲਾ ਬਦਲੇ ਲੈਣ ਦਾ ਚੰਗਾ ਸੁਝਿਆ। ਉਸ ਨੇ ਆਖਿਆ 'ਨਵਾਬ ਸਾਹਿਬ! ਐਸੇ ਸਮੇਂ ਫਕੀਰਾਂ ਦੀ ਮਿਹਰ ਨਾਲ ਸਵਰਦੇ ਹਨ, ਕੋਈ ਕਾਮਲ

੫੪