ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵਾਬ—— ਸਾਈਂ ਜੀ! ਆਂਦਰਾਂ ਦੇ ਵਲੇਵੇਂ ਹਨ, ਮਮਤਾ ਮਿਟਦੀ ਨਹੀਂ,ਇਹੁ ਜੀ ਤੜਫਦਾ ਹੈ, ਕੋਈ ਰੇਖ ਵਿਚ ਮੇਖ ਮਾਰੋ।

ਗੁਰੂ ਜੀ—— ਦੇਖ ਮਮਤਾ ਵਾਲੇ! ਦੇਖ ਸਾਈਂ ਦੇ ਰੰਗ! ਤੁਹਾਡੀ ਕਰੜਾਈ ਤੇ ਜ਼ੋਰ ਦਰਗਾਹੇ ਮਨਜ਼ੂਰ ਨਹੀਂ, ਉਤੋਂ ਹੁਕਮ ਹੋ ਚੁਕਾ ਹੈ, ਅਰ ਹੁਕਮ ਅਟਲ ਹੈ। ਜ਼ੋਰ ਨੂੰ ਜ਼ੋਰ ਕੱਟਣ ਵਾਸਤੇ ਆ ਰਿਹਾ ਹੈ। ਅਜ ਸ਼ਾਹਜ਼ਾਦਾ ਸੁਖ ਨਾਲ ਨੀਂਦਰੇ ਸੌਦਾ ਹੈ। ਸੌਣ ਦੇਹ ਸੂ, ਕਲ੍ਹ ਪਤਾ ਨਹੀਂ ਕਾਇਆਂ ਦੇ ਕਪੜੇ ਕੀਕੂੰ ਲੀਰਾਂ ਹੋਣੇ ਹਨ ਤੇ ਕਵਰਾਂ ਤੇ ਸ਼ਾਹਜ਼ਾਦਿਆਂ ਨੇ ਕਿਵੇਂ ਮੋਛਿਆਂ ਵਾਂਙ ਮੁਛੀਣਾ ਹੈ? ਇਹ ਭਾਣਾ ਅਜ ਦਾ ਜੇ ਵਰਤੇ ਤਾਂ ਸੌਖਾ ਹੈ, ਜੋ ਆ ਰਿਹਾ ਹੈ ਓਹ ਕਰੜਾ ਹੈ।

ਹਾਕਮ ਮਤਲਬ ਤਾਂ ਨਾ ਸਮਝਿਆ, ਹਾਂ ਪਰ ਸਹਿਮ ਗਿਆ ਡਰ ਗਿਆ। ਬੋਲਿਆ—— ਸਾਈਂ ਜੀ! ਮਿਹਰ ਦੇ ਘਰ ਆਓ, ਮੈਂ ਆਪਣੇ ਇਲਾਕੇ ਵਿਚ ਜ਼ੋਰ ਨਹੀਂ ਕਰਦਾ; ਮੇਰੇ ਤੇ ਮਿਹਰ ਹੋਵੇ ਤੇ ਬੱਚੇ ਦੀ ਜਾਨ ਬਖਸ਼ੋ।

ਗੁਰੂ ਜੀ—— ਬੱਚੇ ਦੀ ਜਾਨ ਬਚਣੀ ਤਾਂ ਫ਼ਕੀਰਾਂ ਦੇ ਜੂਠੇ ਟੁਕਰਾਂ ਵਿਚ ਹੈ, ਪਰ ਬੱਚੇ ਦੀ ਤੇ ਆਪਣੀ ਤੇ ਆਪਣੇ ਅਹਿਲਕਾਰਾਂ ਦੀ ਰੂਹ ਤੇ ਰਹਿਮ ਕਰ ਜੁ ਉਹ ਬਚੇ। ਇਹ ਸਰਦਾਰੀ ਕਿਸ ਕੰਮ ਹੈ? ਇਹ ਅਮੀਰੀ ਕਿਸ ਅਰਥ ਹੈ? ਇਹ ਦੌਲਤ ਕਿਸ ਕਾਰੇ ਲਗਣੀ ਕਿਉਂਕਿ ਮਨੁਖਾਂ ਦੀਆਂ ਹਡੀਆਂ ਦੇ ਢੇਰ ਕਠੇ ਕਰਕੇ ਉਤੇ ਬਹਿਕੇ ਸਮਝਦੇ ਹੋ ਕਿ ਮਾਲਦਾਰ ਹੋ ਗਏ ਹਾਂ? ਧਰਮ ਸੰਭਾਲੋ, ਨਿਆਂ ਕਰੋ, ਰਹਿਮ ਕਰੋ, ਰਹਿਮ ਕਰੋ। ਪਰ ਸਾਈਂ ਦੇ ਰੰਗ (ਲਾਲੋ ਵਲ ਤਕ ਕੇ) ਦੇਖ ਲਾਲੋ! ਨਿਰੰਕਾਰ ਦੇ ਰੰਗ! ਕੂਕ ਦੇ ਦਿਤੀ ਹੈ, ਪਰ ਕਿਸੇ ਨਹੀਂ ਸੁਣਨੀ, ਹੁਕਮ ਧੁਰੋਂ ਹੋ ਚੁਕਾ ਹੈ, ਸਾਰੇ ਜ਼ੋਰਾਂ ਦਾ ਮੁਲ ਪੈ ਜਾਣਾ ਹੈ, ਪਰ ਚੜ੍ਹੀ ਗੁਡੀ ਵੇਲੇ ਕੌਣ ਡੋਰ ਨੂੰ ਖਿਚਦਾ

੫੭