ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਕੀਤੀ ਹੈ, ਜੋ ਤੂੰ ਖ਼ਾਲਕ ਦੀ ਕਰ ਰਿਹਾ ਹੈਁ! ਦੇਖ!ਪਸੂ ਪੰਖੀ ਸਾਰਾ ਦਿਨ ਪੇਟ ਭਰਨ ਲਈ ਫਿਰਦੇ ਹਨ, ਚਾਰ ਪਹਿਰ ਕਿਰਤ ਕਰਦੇ ਤੇ ਪੇਟ ਭਰਦੇ ਹਨ, ਸਦਾ ਖੁਸ਼ੀ, ਸਦਾ ਅਰੋਗ ਸਦਾ ਅਸਮਾਨਾਂ ਵਿਚ ਉੱਡਦੇ ਹਨ। ਮਿਹਨਤ ਸਰੀਰ ਨੂੰ ਨਰੋਆ ਰਖਦੀ ਹੈ, ਮਿਹਨਤ ਸਾਈਂ ਦੇ ਰਸਤੇ ਸੁਖ ਦੇਂਦੀ ਹੈ। ਲੋਕ ਦੇ ਕਮਾਏ ਨੂੰ ਜੋਰ ਨਾਲ ਖੱਸਣਾ, ਫਰੇਬ ਨਾਲ ਖਸਣਾ, ਕੱਲੀ ਕਰਨੀ ਤੇ ਉੱਤੇ ਸੱਪ ਵਾਂਗ ਪਥੱਲਾ ਮਾਰ ਬੈਠਣਾ ਰੋਗ ਹੈ। ਸਰੀਰ ਦਾ, ਮਨ ਦਾ, ਆਤਮਾ ਦਾ। ਤੂੰ ਆਪਾ ਖੁੰਝਾ ਬੈਠਾ ਹੈ। ਆਪਾ ਵੰਞਾ ਬੈਠਾ ਹੈਂ, ਆਪਾ ਆਪ ਮਾਰ ਬੈਠਾ ਹੈਂ, ਤਰਸ ਕਰ ਆਪੇ ਤੇ, ਇਸ ਮੋਏ ਨੂੰ ਜਿਵਾਲ, ਕਿਰਤ ਕਰਕੇ ਖਾ ਜੋ ਮਤ ਉੱਜਲ ਹੋਵੇ।

ਭਾਗੋ—— ਪਾਤਸ਼ਾਹ! ਹੁਣ ਤਾਂ ਮਨ ਨੇ ਤ੍ਰੰਗ ਖਾਧਾ ਹੈ ਜੋ ਆਖੋ ਸੋ ਮਿੱਠਾ ਹੈ, ਪਰ ਹੁਣ ਦੱਸੋ ਇਸ ਹੱਡ ਰੱਖ ਦੇਹ ਨਾਲ ਇਸ ਆਲਸੀ ਹੋ ਚੁਕੇ ਜਾਮੇ ਨਾਲ ਮਜੂਰੀ ਕੀਕੂੰ ਕਰਾਂ?

ਸਤਿਗਰ—— ਪਾਤਸ਼ਾਹ ਦਾ ਤਖ਼ਤ ਮਜੂਰੀ ਹੈ, ਗਰੀਬ ਦੀ ਟੋਕਰੀ ਮਜੂਰੀ ਹੈ, ਜੋ ਦੋਵੇਂ ਸਾਈਂ ਤੇ ਅੱਖ ਧਰ ਕੇ ਕਿਰਤ ਕਰਦੇ ਹਨ। ਤੇਰੀ ਕਾਰਦਾਰੀ ਮਿਹਨਤ ਹੈ, ਮਜੂਰੀ ਹੈ, ਕਿਰਤ ਹੈ, ਜੇ ਤੂੰ ਹੱਕ ਨਾਹੱਕ ਪਛਾਣੇਂ, ਨਿਆਂ ਤੋਲੇਂ, ਵੱਢੀ ਨਾ ਖਾਵੇ ਜੋਰ ਜੁਲਮ ਨਾ ਕਰੇਂ ਤਾਂ ਸਭ ਕਮਾਮ ਸਭ ਜ਼ਿੱਮੇਵਾਰੀਆਂ ਸਾਰੇ ਕਿਰਤ ਹਨ, ਸਾਰੇ ਦਸਾਂ ਨਵ੍ਹਾਂ ਦੀ ਕਮਾਈ ਹਨ। ਜੋ ਜੋ ਕੁਜ ਕਿੱਤਾ ਮਿਲਿਆ ਹੈ ਜਾਂ ਆਪ ਚਾਇਆ ਹੈ ਉਸ ਨੂੰ ਭਲੀ ਤਰ੍ਹਾਂ ਕਰੇ, ਪਹੇਮਾਨਗੀ ਸਭ ਕਿੱਤੇ ਦੀ ਸੱਤਿਆ ਨੂੰ ਮਾਰਗ ਹੈ। ਤੂੰ ਮਿਹਨਤੀ ਹੈਂ, ਮਜੂਰ ਹੈਂ, ਦਿਹਾੜੀਦਾਰ ਹੈਂ, ਕਿਰਤੀ ਹੈਂ, ਧਰਮ ਕਿਰਤੀ ਹੈਂ, ਜੇ ਤੂੰ ਪਹੇਮਾਨ ਨਹੀਂ, ਪੂਰਾ ਤੋਲਦਾ

੬੦