ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜੀ ਸਰੀਰ ਮਨ ਆਦਿ ਥੀਂ ਉਤੇ ਦੀ ਕੋਈ ਪੂਰਣਤਾ ਹੈ, ਅਨਭਵ ਕਰਦੇ ਹਾਂ, ਇਸ ਮਿਤ੍ਰਤਾ ਦਾ ਗੁਣ ਕਿਹਾ ਹੈ:——

ਇਥੇ ਘਾੜ ਘੜੀਂਦੇ ਹੋਰ।
ਬੱਝਣ ਸ਼ਾਹ ਤੇ ਛੁਟਣ ਚੋਰ।

ਪਰ ਮਿਤ੍ਰਤਾ ਦੇ ਸਾਧਨ ਕੋਈ ਨਹੀਂ, ਆਪੇ ਹੋਰ ਬਿਰਛਾਂ ਦੀ ਹਵਿਆਵਲ ਵਾਂਗ ਜਲ ਪਾਣੀ ਹਵਾ, ਰੌਸ਼ਨੀ ਖਾ ਫੁੱਟਦੀ ਹੈ। ਸਚੇ ਮਿਤ੍ਰ ਇਹਨਾਂ ਹੀ ਬੰਦਿਆਂ ਵਿਚੋਂ ਮਿਲਦੇ ਹਨ। ਇਹਨਾਂ ਦੀਆਂ ਹੀ ਸ਼ਕਲਾਂ ਵਾਲੇ ਹੁੰਦੇ ਹਨ, ਜਿਥੇ ਆਪ ਹੋਰ ਤੇ ਹੋਰ ਕੋਈ ਗਰਜੀ ਮਿਲਦਾ ਹੈ, ਚੰਮ ਤੇ ਦੰਮ ਦੀਆਂ ਯਾਰੀਆਂ ਪਾਉਂਦੇ ਹਨ, ਉਥੇ ਰੱਬ ਮਿਤ੍ਰ ਵੀ ਟੋਲ ਦੇਂਦਾ ਹੈ। ਜਦ ਕੋਈ ਕਹਿੰਦਾ ਹੈ, ਭਾਈ ਮਿਤ੍ਰਤਾ ਲਈ ਇਹ ਕਰੋ ਇਹ ਨਾ ਕਰੋ, ਓਹ ਸਭ ਕੂੜੇ ਸਾਧਨ ਹਨ। ਦੁਨੀਆਂ ਵਿਚ ਕੋਈ ਉਲਟੀ ਗੰਗਾ ਵਗਾਂਦੇ ਹਨ ਤੇ ਟਮ ਟਮ ਨੂੰ ਘੋੜੇ ਦੇ ਅਗੇ ਲਿਆ ਖੜਾ ਕਰਦੇ ਹਨ। ਸਚੇ ਮਿਤ੍ਰਾਂ ਤੇ ਮਿਤ੍ਰਤਾ ਵਿਚ ਰਹਿਣ ਬਹਿਣ ਜੀਣ ਥੀਣ ਵਾਲੇ ਲੋਕਾਂ ਦੇ ਸੁਭਾਵਾਂ ਦੀ ਇਕ ਫਰਿਸਤ ਬਣਾਂਦੇ ਹਨ, ਤੇ ਫਿਰ ਸਕੂਲਾਂ ਮਦਰਸਿਆਂ, ਗਿਰਜਿਆਂ, ਮਸਜਿਦਾਂ, ਮੰਦਰਾਂ ਵਿਚ ਉਪਦੇਸ਼ ਆਰੰਭ ਹੁੰਦੇ ਹਨ। ਭਾਈ! ਮਿਤ੍ਰਾਂ ਦੇ ਇਹ ਲੱਛਣ ਹਨ, ਜੇ ਤੁਸੀਂ ਇਹ ਲੱਛਣ ਆਪੋ ਵਿਚ ਪੈਦਾ ਕਰੋ, ਤਦ ਤੁਸੀਂ ਮਿਤ੍ਰ ਹੋ ਜਾਉਗੇ। ਇਹ ਗਲ ਸਦਾ ਗਲਤ ਹੈ, ਓਹ ਸਾਰੀ ਫਰਿਸਤ ਦੇ ਗੁਣ ਵੀ ਤੁਸੀਂ ਧਾਰਣ ਕਰ ਲਓ, ਅਮਲ ਕਰ ਲਓ, ਤਦ ਭੀ ਤੁਸੀਂ ਮਿਤ੍ਰਤਾ ਦੀ ਉਸ ਮਹਾਨਤਾ, ਸਹਿਜ ਸੁਭਾਵਤਾ, ਕੁਦਰਤਪਣੇ ਨੂੰ ਨਹੀਂ ਪਾ ਸਕੋਗੇ। ਸਭ ਸਾਧਨ ਵਿਅਰਥ ਹਨ।

੭੫